priyanaka gandhi attack on yogi aditanath: ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਯੂ.ਪੀ ਸਰਕਾਰ ਨੇ ਸਿਰਫ ਅੰਕੜਿਆਂ ਦੇ ਨਾਲ ਸਗੋਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ।ਬੁੱਧਵਾਰ ਨੂੰ ਪਾਰਟੀ ਨੇਤਾਵਾਂ ਦੇ ਨਾਲ ਇੱਕ ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਪ੍ਰਿਯੰਕਾ ਨੇ ਕਿਹਾ ਕਿ ਸੂਬੇ ‘ਚ ਸਥਿਤੀ ‘ਵਿਸਫੋਟਕ’ ਹੋ ਗਈ ਹੈ।ਉਨਾਂ੍ਹ ਨੇ ਕਿਹਾ ਕਿ ਸਰਕਾਰ ਅਣਮਨੁੱਖੀ ਢੰਗ ਨਾਲ ਵਿਵਹਾਰ ਕਰ ਰਹੀ ਹੈ ਅਤੇ ਹਸਪਤਾਲਾਂ ਦੀ ਸਮਰੱਥਾ ਵਧਾਉਣ ਦੀ ਬਜਾਏ, ਉਹ ਸ਼ਮਸ਼ਾਨ ਘਾਟ ਦੀ ਸਮਰੱਥਾ ਵਧਾ ਰਹੀ ਹੈ।ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਵਿਰੋਧੀ ਦਲਾਂ ਦੇ ਰੂਪ ‘ਚ ਕਾਂਗਰਸ ਦਾ ਕਰਤੱਵ ਹੈ ਕਿ ਉਹ ਲੋਕਾਂ ਦੀ ਲੜਾਈ ਲੜੇ ਅਤੇ ਜੋ ਵੀ ਹੋ ਸਕੇ, ਉਨਾਂ੍ਹ ਦੀ ਮੱਦਦ ਕਰੇ।
ਬੈਠਕ ‘ਚ ਪਾਰਟੀ ਦੇ ਸਾਰੇ ਮੰਡਲ ਪ੍ਰਮੁੱਖ, ਸਾਬਕਾ ਸੰਸਦ, ਵਿਧਾਇਕ ਅਤੇ ਸੀਨੀਅਰ ਅਧਿਕਾਰੀ ਉਪਸਥਿਤ ਸਨ।ਪ੍ਰਿਯੰਕਾ ਆਪਣੇ ਪਤੀ ਰਾਬਰਟ ਵਾਡਰਾ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਮੌਜੂਦਾ ਸਮੇਂ ‘ਚ ਹੋਮ ਆਈਸੋਲੇਸ਼ਨ ਹਨ।ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਦੱਸ ਦਈਏ ਕਿ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।
ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 20,510 ਨਵੇਂ ਕੇਸ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਸਿਹਤ ਅਮਿਤ ਮੋਹਨ ਪ੍ਰਸਾਦ ਨੇ ਕਿਹਾ ਕਿ ਰਾਜ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 1,11,835 ਹੋ ਗਈ ਹੈ। ਰਾਜ ਵਿਚ 4,517 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ ਅਤੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 1,11,835 ਹੈ। ਹੁਣ ਤੱਕ 9,376 ਲੋਕਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਰਾਜ ਵਿਚ 2,10,121 ਨਮੂਨਿਆਂ ਦੀ ਜਾਂਚ ਕੀਤੀ ਗਈ।
ਦਰਬਾਰ ਸਾਹਿਬ ਆ ਕੇ ਮਾਫ਼ੀ ਮੰਗ ਕੇ ਗਈ ਸੀ ਔਰੰਗਜ਼ੇਬ ਦੀ ਆਖਰੀ ਨੂੰਹ, ਘੁੱਗੀ ਦੀਆਂ ਗੱਲਾਂ ਸੁਣ ਗੂੰਜਿਆ ਪੰਡਾਲ