ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ ਹੋਇਆ ਹੈ। ਕਈ ਰਾਜਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਇਸ ਦੇ ਨਾਲ ਹੀ ਐਲਪੀਜੀ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ।
ਜਿਸ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਮਹੀਨੇ ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ਮਈ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਦੌਰਾਨ ਹੁਣ ਵਿਰੋਧੀ ਪਾਰਟੀਆਂ ਵੀ ਮੋਦੀ ਸਰਕਾਰ ਨੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ -ਜੀਡੀਪੀ, ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ “ਅਰਥਵਿਵਸਥਾ ਵਿੱਚ ਤਬਾਹੀ ਅਤੇ ਤਬਾਹੀ ਵਿੱਚ ਅਵਸਰ” ਇਹੀ ਮੋਦੀ ਸਰਕਾਰ ਦਾ ਮਾਸਟਰਸਟ੍ਰੋਕ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਅਤੇ ਇਮਊਨਿਟੀ ਵਧਾਉਣ ਲਈ ਪੀਂਦੇ ਰਹੋ ਇਹ 4 ਜੂਸ, ਜਾਣੋ ਨਾਂ ਅਤੇ ਫਾਈਦੇ
ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ਗ੍ਰੋਥ ਰੇਟ : -7.3, ਬੇਰੁਜ਼ਗਾਰੀ ਦੀ ਦਰ: 12%, ਦੂਜੀ ਲਹਿਰ: 1 ਕਰੋੜ ਨੌਕਰੀਆਂ ਖਤਮ, 2020: 97% ਲੋਕਾਂ ਦੀ ਆਮਦਨੀ ਘੱਟ ਗਈ, ਪੈਟਰੋਲ – 100 ਰੁਪਏ, ਸਰੋਂ ਦਾ ਤੇਲ – 200 ਰੁਪਏ, ਐਲਪੀਜੀ – 809 ਰੁਪਏ.”ਅਰਥਵਿਵਸਥਾ ਵਿੱਚ ਤਬਾਹੀ ਅਤੇ ਤਬਾਹੀ ਵਿੱਚ ਮੌਕਾ” ਇਹੀ ਮੋਦੀ ਸਰਕਾਰ ਦਾ ਮਾਸਟਰਸਟ੍ਰੋਕ ਹੈ।” ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ 2020-21 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਦੇ ਜੀਡੀਪੀ ਦੇ ਅੰਕੜੇ ਜਾਰੀ ਕੀਤੇ। ਸਰਕਾਰ ਦੇ ਅਨੁਸਾਰ, ਚੌਥੀ ਤਿਮਾਹੀ ਦੌਰਾਨ ਭਾਰਤ ਦੀ ਆਰਥਿਕਤਾ 1.6 ਫੀਸਦੀ ਦੀ ਦਰ ਨਾਲ ਵਧੀ ਹੈ। ਹਾਲਾਂਕਿ, ਪੂਰੇ ਵਿੱਤੀ ਸਾਲ ਦੌਰਾਨ ਜੀਡੀਪੀ ਵਿੱਚ 7.3 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਦੇਖੋ : ਰਾਤੋਂ-ਰਾਤ ਇਸ ਚਾਹ ਵਾਲੀ ਦੇ ਖਾਤੇ ‘ਚ ਆਏ ਲੱਖਾਂ ਰੁਪਏ, ਪਰ ਖੋਹ ਗਿਆ ਜ਼ਿੰਦਗੀ ਦਾ ਸੁੱਖ-ਚੈਨ,ਹੈਰਾਨ ਕਰ ਦੇਵੇਗਾ ਮਾਮਲਾ