ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਦੇਸ਼ ਵਿੱਚ ਐਂਟੀ-ਕੋਰੋਨਾ ਟੀਕਾਕਰਨ ਦੀ ਕਥਿਤ ਤੌਰ ‘ਤੇ ਹੌਲੀ ਰਫਤਾਰ ਹੋਣ ਨੂੰ ਲੈ ਕੇ ਲਈ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਟੀਕੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਪ੍ਰਚਾਰ ਦਾ ਸਾਧਨ ਬਣਾ ਦਿੱਤਾ ਗਿਆ, ਜਿਸ ਕਾਰਨ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਭਾਰਤ ਅੱਜ ਦੂਜੇ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਟੀਕਿਆਂ ਦੇ ਦਾਨ ‘ਤੇ ਨਿਰਭਰ ਹੈ।
ਇਹ ਵੀ ਪੜ੍ਹੋ: ਬੁੱਧ ਪੂਰਨਿਮਾ ਮੌਕੇ ਬੋਲੇ PM ਮੋਦੀ, ਕਿਹਾ- ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ, ਭਾਰਤੀ ਡਾਕਟਰਾਂ ਤੇ ਵਿਗਿਆਨੀਆਂ ‘ਤੇ ਮਾਣ
ਲੜੀ ਦੇ ਤਹਿਤ ਫੇਸਬੁੱਕ ਪੋਸਟ ‘ਤੇ ਉਨ੍ਹਾਂ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਅਨੁਸਾਰ ਜਦੋਂ ਸਰਕਾਰ ਨੇ ਪਿਛਲੇ ਸਾਲ ਹੀ ਟੀਕਾਕਰਨ ਦੀ ਪੂਰੀ ਯੋਜਨਾ ਤਿਆਰ ਕੀਤੀ ਸੀ ਤਾਂ ਸਥਿਤੀ ਕਿਉਂ ਪੈਦਾ ਹੋਈ? ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਨੇ ਕਿਹਾ, “ਪਿਛਲੇ ਸਾਲ 15 ਅਗਸਤ ਨੂੰ ਮੋਦੀ ਜੀ ਨੇ ਲਾਲ ਕਿਲ੍ਹੇ ਤੋਂ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਟੀਕਾਕਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਹੈ।”
ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਕੌੜੀ ਸੱਚਾਈ ਇਹ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਭਾਰਤ ਵਿੱਚ ਟੀਕਾ ਆਮ ਲੋਕਾਂ ਦੀ ਜਾਨ ਬਚਾਉਣ ਦੇ ਇੱਕ ਸਾਧਨ ਦੀ ਬਜਾਏ ਪ੍ਰਧਾਨ ਮੰਤਰੀ ਦੀ ਨਿੱਜੀ ਪ੍ਰਚਾਰ ਦਾ ਸਾਧਨ ਬਣ ਗਿਆ ।
ਨਤੀਜੇ ਵਜੋਂ, ਭਾਰਤ ਸਭ ਤੋਂ ਵੱਡਾ ਟੀਕਾ ਉਤਪਾਦਕ ਦੂਜੇ ਦੇਸ਼ਾਂ ਦੇ ਟੀਕੇ ਦੇ ਦਾਨ ‘ਤੇ ਨਿਰਭਰ ਹੋ ਗਿਆ ਅਤੇ ਟੀਕਾਕਰਨ ਦੇ ਮਾਮਲੇ ਵਿੱਚ ਦੁਨੀਆ ਦੇ ਕਮਜ਼ੋਰ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ 130 ਕਰੋੜ ਆਬਾਦੀ ਵਿਚੋਂ ਸਿਰਫ 11 ਪ੍ਰਤੀਸ਼ਤ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ ਅਤੇ ਸਿਰਫ 3 ਪ੍ਰਤੀਸ਼ਤ ਲੋਕਾਂ ਨੂੰ ਪੂਰਾ ਟੀਕਾਕਰਨ ਨਸੀਬ ਹੋਇਆ ਹੈ।
ਦੱਸ ਦੇਈਏ ਕਿ ਇਸ ਤੋਂ ਅੱਗੇ ਕਾਂਗਰਸ ਦੀ ਜਨਰਲ ਸੱਕਤਰ ਨੇ ਦੋਸ਼ ਲਾਇਆ,“ਮੋਦੀ ਸਰਕਾਰ ਨੇ ਦੇਸ਼ ਨੂੰ ਟੀਕੇ ਦੀ ਘਾਟ ਦੀ ਦਲਦਲ ਵਿੱਚ ਧੱਕ ਦਿੱਤਾ ਹੈ । ਟੀਕੇ ‘ਤੇ ਹੁਣ ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹੈ, ਬਾਕੀ ਸਾਰੀ ਜ਼ਿੰਮੇਵਾਰੀ ਰਾਜਾਂ ‘ਤੇ ਪਾ ਦਿੱਤੀ ਗਈ ਹੈ। ਅੱਜ ਰਾਜਾਂ ਦੇ ਮੁੱਖ ਮੰਤਰੀ ਲਗਾਤਾਰ ਕੇਂਦਰ ਸਰਕਾਰ ਨੂੰ ਟੀਕਿਆਂ ਦੀ ਘਾਟ ਹੋਣ ਦੀ ਸੂਚਨਾ ਭੇਜ ਰਹੇ ਹਨ ।”