ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲਖੀਮਪੁਰ ਖੀਰੀ ਵੱਲ ਜਾਂਦੇ ਸਮੇਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆਂ ਨੂੰ 28 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਹ ਅਜੇ ਵੀ ਹਿਰਾਸਤ ਵਿੱਚ ਹੀ ਹਨ।
ਹਿਰਾਸਤ ਤੋਂ ਬਾਅਦ ਤੋਂ ਹੀ ਪ੍ਰਿਯੰਕਾ ਗਾਂਧੀ ਦੀ ਰਿਹਾਈ ਲਈ ਕਾਂਗਰਸ ਸਮਰਥਕਾਂ ਵੱਲੋਂ ਸੀਤਾਪੁਰ ਵਿੱਚ ਪੀਐੱਸਸੀ ਗੈਸਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਡਰੱਗ ਕੇਸ ‘ਚ ਅੱਜ ਹੋਵੇਗਾ ਵੱਡਾ ਖੁਲਾਸਾ- ਸੁਣਵਾਈ ਤੋਂ ਪਹਿਲਾਂ ਸਿੱਧੂ ਨੇ ਕੀਤਾ ਧਮਾਕੇਦਾਰ ਟਵੀਟ
ਇਸੇ ਵਿਚਾਲੇ ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ ਤੋਂ ਕੁਝ ਸਵਾਲ ਪੁੱਛੇ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਨਰਿੰਦਰ ਮੋਦੀ ਜੀ, ਤੁਹਾਡੀ ਸਰਕਾਰ ਨੇ ਮੈਨੂੰ ਬਿਨ੍ਹਾਂ ਕਿਸੇ ਆਦੇਸ਼ ਅਤੇ ਮੁਕੱਦਮੇ ਦੇ ਪਿਛਲੇ 28 ਘੰਟਿਆਂ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ।”
ਕਾਂਗਰਸ ਦੀ ਜਨਰਲ ਸਕੱਤਰ ਨੇ ਕਿਸਾਨਾਂ ਉੱਤੇ ਗੱਡੀ ਚੜਾਉਣ ਦਾ ਵੀਡੀਓ ਦਿਖਾਉਂਦੇ ਹੋਏ ਸਵਾਲ ਕੀਤਾ ਕਿ ਇਹ ਵਿਅਕਤੀ ਜਿਸ ਨੇ ਅੰਨਦਾਤਾ ਨੂੰ ਕੁਚਲਿਆ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਕਿਉਂ?
ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਵੀ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਜਿਸ ਨੂੰ ਹਿਰਾਸਤ ਵਿੱਚ ਰੱਖਿਆ ਹੈ, ਉਹ ਡਰਦੀ ਨਹੀਂ ਹੈ। ਉਹ ਇੱਕ ਸੱਚੀ ਕਾਂਗਰਸੀ ਹੈ, ਹਾਰ ਨਹੀਂ ਮੰਨੇਗੀ ! ਸੱਤਿਆਗ੍ਰਹਿ ਰੁਕੇਗਾ ਨਹੀਂ।”