:priyanka gandhi reached varanasi: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨੀਵਾਰ ਨੂੰ ਗੁਰੂ ਰਵੀਦਾਸ ਜੀ ਜਯੰਤੀ ਦੇ ਮੌਕੇ ‘ਤੇ ਵਾਰਾਣਸੀ ਦੇ ਸੀਰ ਗੋਵਰਧਨ ਪਹੁੰਚੀ।ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਸੰਗਤ ‘ਚ ਪਹੁੰਚੀ ਅਤੇ ਉਹ ਕਾਫੀ ਦੇਰ ਤੱਕ ਪਹੁੰਚ ਸੰਗਤ ‘ਚ ਬੈਠੀ ਰਹੀ।ਉਨ੍ਹਾਂ ਨੇ ਭਜਨ ਵੀ ਸੁਣਿਆ।ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅੱਜ ਇਥੈ ਆ ਕੇ ਧੰਨ ਹੋ ਗਏ।ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਗੁਰੂਦੇਵ ਨੇ ਜਿਸ ਸਮਾਜ ਦੀ ਕਲਪਨਾ ਕੀਤੀ ਸੀ,
ਉਵੇਂ ਹੀ ਰਾਜਨੀਤੀ ‘ਚ ਵੀ ਹੋਣਾ ਚਾਹੀਦਾ ਹੈ।ਦੱਸਣਯੋਗ ਹੈ ਕਿ ਪ੍ਰਿਯੰਕਾ ਗਾਂਧੀ ਪਿਛਲੇ ਸਾਲ ਵੀ ਇਥੇ ਆਈ ਸੀ।ਪ੍ਰਿਯੰਕਾ ਗਾਂਧੀ ਸਵੇਰੇ ਵਾਰਾਣਸੀ ਹਵਾਈ ਅੱਡੇ ‘ਤੇ ਪਹੁੰਚੀ ਜਿਥੇ ਪਾਰਟੀ ਪ੍ਰਦੇਸ਼ ਪ੍ਰਧਾਨ ਅਜੇ ਸਿੰਘ ਲੱਲੂ ਸਮੇਤ ਸਾਰੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।ਇਥੋਂ ਪ੍ਰਿਯੰਕਾ ਗਾਂਧੀ ਸਿੱਧੇ ਸੀਰਗੋਵਰਧਨ ਸਥਿਤ ਰਵੀਦਾਸ ਮੰਦਰ ਪਹੁੰਚੀ ਜਿਥੇ ਉਨ੍ਹਾਂ ਨੇ ਪੂਜਾ ਅਰਚਨਾ ਕੀਤੀ ਅਤੇ ਮੰਦਰ ਦੇ ਮਹੰਤ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ।
ਸਿੰਘੂ ਤਿਆਰ ਹੁੰਦੈ ‘ਗ੍ਰੀਨ ਪਾਰਕ’, ਲੱਗੂਗੀ ਅੰਗਰੇਜ਼ੀ ਘਾਹ, ਪਾਣੀ ਵਾਲੇ ਪੱਖੇ ਤੇ ਵੇਖੋ ਹੋਰ ਕੀ-ਕੀ…!