priyanka gandhi said instead spending crores: ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਨੇ ਦੇਸ਼ ‘ਚ ਬਣੇ ਕੋਰੋਨਾ ਨਾਲ ਬਣੇ ਹਾਲਾਤਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਖਤ ਵਾਰ ਕੀਤਾ ਹੈ।ਪ੍ਰਿਯੰਕਾ ਨੇ ਸੈਂਟਰਲ ਵਿਸਟਾ ਪ੍ਰਾਜੈਕਟ ‘ਤੇ ਗੱਲ ਕਰਦੇ ਹੋਏ ਕਿਹਾ ਕਿ ਕਰੋੜਾਂ ਰੁਪਏ ਖਰਚ ਕਰ ਕੇ ਪੀਐੱਮ ਮੋਦੀ ਲਈ ਨਵਾਂ ਘਰ ਬਣਾਉਣ ਦੀ ਬਜਾਏ ਜੇਕਰ ਇਹ ਪੈਸਾ ਮਰੀਜ਼ਾਂ ‘ਤੇ ਖਰਚ ਕੀਤਾ ਜਾਵੇ ਤਾਂ ਨਾ ਜਾਣੇ ਕਿੰਨੀਆਂ ਜਾਨਾਂ ਬਚ ਸਕਦੀਆਂ ਹਨ।ਪ੍ਰਿਯੰਕਾ ਗਾਂਧੀ ਨੇ ਸੈਂਟਰਲ ਵਿਸਟਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਘਰ ਦੱਸਿਆ ਹੈ।ਉਨਾਂ੍ਹ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਕੋਰੋਨਾ ਨਾਲ ਜੂਝ ਰਿਹਾ ਹੈ।
ਹਸਪਤਾਲਾਂ ‘ਚ ਬੈੱਡ ਨਹੀਂ ਹੈ, ਆਕਸੀਜਨ ਦੀ ਭਾਰੀ ਕਮੀ ਹੈ, ਦਵਾਈਆਂ ਅਤੇ ਵੈਕਸੀਨ ਲੋਕਾਂ ਨੂੰ ਸਮੇਂ ‘ਤੇ ਨਹੀਂ ਮਿਲ ਰਹੀਆਂ ਅਤੇ ਅਜਿਹੇ ‘ਚ ਸਰਕਾਰ
ਇਨ੍ਹਾਂ ਗੱਲਾਂ ‘ਤੇ ਧਿਆਨ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਘਰ ਨੂੰ ਬਣਾਉਣ ‘ਚ ਕਰੋੜਾਂ ਰੁਪਏ ਖਰਚ ਕਰ ਰਹੀ ਹੈ।ਦਰਅਸਲ, ਅੱਜ ਸਵੇਰੇ ਪ੍ਰਿਯੰਕਾ ਗਾਂਧੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸੈਂਟਰਲ ਵਿਸਟਾ ਅਤੇ ਆਕਸੀਜਨ ਦੀ ਕਮੀ ਨਾਲ ਹੋਈਆਂ ਮੌਤਾਂ ਦੀ ਕੁਝ ਖਬਰਾਂ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ” ਜਦੋਂ ਦੇਸ਼ ਦੇ ਲੋਕ ਆਕਸੀਜਨ, ਵੈਕਸੀਨ, ਹਸਪਤਾਲ ਬੈੱਡ, ਦਵਾਈਆਂ ਦੀ ਕਮੀ ਨਾਲ ਜੂਝ ਰਹੇ ਹਨ ਤਾਂ ਸਰਕਾਰ 13000 ਕਰੋੜ ਤੋਂ ਪੀਐੱਮ ਦਾ ਨਵਾਂ ਘਰ ਬਣਾਉਣ ਦੀ ਬਜਾਏ ਸਾਰੇ ਸਾਧਨ ਲੋਕਾਂ ਦੀ ਜਾਨ ਬਚਾਉਣ ਦੇ ਕੰਮ ‘ਚ ਪਾਵੇ ਤਾਂ ਬਿਹਤਰ ਹੋਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਖਰਚ ਨਾਲ ਪਬਲਿਕ ਨੂੰ ਮੈਸੇਜ਼ ਜਾਂਦਾ ਹੈ ਕਿ ਸਰਕਾਰ ਦੀ ਪਹਿਲਤਾ ਕਿਵੇਂ ਦੀ ਅਤੇ ਕਿਸ ਦਿਸ਼ਾ ‘ਚ ਹੈ।ਦੱਸਣਯੋਗ ਹੈ ਕਿ ਸੈਂਟਰਲ ਵਿਸਟਾ 2022 ਦਸੰਬਰ ਤੱਕ ਬਣ ਕੇ ਤਿਆਰ ਹੋਣਾ ਹੈ।ਇਸ ਪੂਰੇ ਪ੍ਰਾਜੈਕਟ ‘ਚ 13 ਹਜ਼ਾਰ 450 ਕਰੋੜ ਰੁਪਏਖਰਚ ਹੋਣਗੇ।ਕਾਂਗਰਸ ਲਗਾਤਾਰ ਕਰੋਨਾ ਨਾਲ ਦੇਸ਼ ‘ਚ ਬਣੇ ਹਾਲਾਤ ਨੂੰ ਲੈ ਕੇ ਬੀਜੇਪੀ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹਨ।