ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਇੱਕ ਟਵੀਟ ਕੀਤਾ ਹੈ। ਪ੍ਰਿਯੰਕਾ ਦਾ ਦਾਅਵਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ MSP ਨਹੀਂ ਦੇ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ‘ਤੇ ਫਸਲਾਂ ਨੂੰ ਵੇਚਣਾ ਪੈ ਰਿਹਾ ਹੈ।
ਪ੍ਰਿਯੰਕਾ ਗਾਂਧੀ ਨੇ ਕਿਹਾ,”ਭਾਜਪਾ ਸਰਕਾਰ ਕਿਸਾਨਾਂ ‘ਤੇ NSA ਲਗਾਵੇਗੀ, ਕਿਸਾਨਾਂ ਨੂੰ ਧਮਕਾਵੇਗੀ, ਪਰ ਕਿਸਾਨਾਂ ਨੂੰ MSP ਨਹੀਂ ਦੇਵੇਗੀ। ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨ 900-1000 ਰੁਪਏ ਪ੍ਰਤੀ ਕੁਇੰਟਲ ਦਾ ਨੁਕਸਾਨ ਚੁੱਕ ਕੇ ਝੋਨੇ ਦੀ ਫਸਲ ਵੇਚਣ ਨੂੰ ਮਜ਼ਬੂਰ ਹਨ, ਜੋ ਕਿ ਬਹੁਤ ਗਲਤ ਹੈ। MSP ਕਿਸਾਨਾਂ ਦਾ ਹੱਕ ਹੈ। ਕਾਂਗਰਸ ਪੂਰੀ ਮਜ਼ਬੂਤੀ ਨਾਲ ਇਸ ਹੱਕ ਲਈ ਲੜੇਗੀ। “
ਦਰਅਸਲ, ਪ੍ਰਿਯੰਕਾ ਗਾਂਧੀ ਨੇ UP ਦੇ ADG ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਸੋਮਵਾਰ ਨੂੰ ਲਖੀਮਪੁਰ ਹਿੰਸਾ ਨੂੰ ਲੈ ਕੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਕੀਤਾ ਸੀ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ਮਾਮਲਾ: ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ਕੋਲੋਂ ਪੁੱਛੇ ਇਹ ਇਕ ਤੋਂ ਵੱਧ ਇਕ ਸਵਾਲ
ਇਸ ‘ਤੇ ADG ਪ੍ਰਸ਼ਾਂਤ ਕੁਮਾਰ ਨੇ ਕਿਹਾ ਸੀ ਕਿ ਜੇਕਰ ਕਿਸੇ ਨੇ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸਖਤ ਕਾਰਵਾਈ ਹੋਵੇਗੀ ਤੇ NSA ਵੀ ਲਗਾਇਆ ਜਾਵੇਗਾ।