priyanka gandhi vadra bijnor visit: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਇੱਕ ਤੋਂ ਬਾਅਦ ਇੱਕ ਯੂਪੀ ਦਾ ਦੌਰਾ ਕਰ ਰਹੀ ਹੈ।ਇਸ ਕੜੀ ‘ਚ ਇੱਕ ਵਾਰ ਫਿਰ ਤੋਂ ਸੋਮਵਾਰ ਨੂੰ ਯੂਪੀ ਦੇ ਦੌਰੇ ‘ਤੇ ਰਹੇਗੀ।ਇਸ ਦੌਰਾਨ ਪ੍ਰਿਯੰਕਾ ਗਾਂਧੀ ਬਿਜ਼ਨੌਰ ਜ਼ਿਲੇ ‘ਚ ਇੱਕ ਕਿਸਾਨ ਪੰਚਾਇਤ ਨੂੰ ਸੰਬੋਧਿਤ ਕਰੇਗੀ।ਕਾਂਗਰਸ ਪਾਰਟੀ ਵਲੋਂ ਕਿਸਾਨ ਰੈਲੀ ਦਾ ਆਯੋਜਨ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਪ੍ਰਿਯੰਕਾ ਗਾਂਧੀ ਸੋਮਵਾਰ ਦੁਪਹਿਰ ਬਿਜ਼ਨੌਰ ਦੇ ਚਾਂਦਪੁਰ ਪਹੁੰਚੇਗੀ।ਇਥੋਂ ਉਹ ਕਾਂਗਰਸ ਦੀ ਕਿਸਾਨ ਰੈਲੀ ‘ਚ ਆਏ ਲੋਕਾਂ ਨੂੰ ਸੰਬੋਧਿਤ ਕਰੇਗੀ।ਪਾਰਟੀ ਦੇ ਜ਼ਿਲਾ ਪ੍ਰਧਾਨ ਸ਼ੇਰਬਾਜ਼ ਪਠਾਨ ਨੇ ਦੱਸਿਆ ਕਿ ਕੱਲ ਦੁਪਹਿਰ ਦੇ ਰਾਮਲੀਲਾ ਮੈਦਾਨ ‘ਚ ਪ੍ਰਿਯੰਕਾ ਗਾਂਧੀ ਕਿਸਾਨ ਕਾਂਗਰਸ ਰੈਲੀ ‘ਚ ਸ਼ਾਮਲ ਹੋਵੇਗੀ।
ਮਹੱਤਵਪੂਰਨ ਹੈ ਕਿ ਹਾਲ ਹੀ ‘ਚ ਪ੍ਰਿਯੰਕਾ ਗਾਂਧੀ ਨੇ ਪੱਛਮੀ ਯੂਪੀ ‘ਚ ਕਿਸਾਨ ਪੰਚਾਇਤ ‘ਚ ਸ਼ਿਰਕਤ ਕਰਦਿਆਂ ਕੇਂਦਰ ਅਤੇ ਯੂਪੀ ਸਰਕਾਰ ‘ਤੇ ਜਮਕੇ ਹਮਲਾ ਬੋਲਿਆ ਸੀ। ਇਸਤੋਂ ਬਾਅਦ ਉਨ੍ਹਾਂ ਨੇ ਪ੍ਰਯਾਗਰਾਜ ਦੇ ਸੰਗਮ ‘ਚ ਆਸਥਾ ਦੀ ਡੁਬਕੀ ਵੀ ਲਗਾਈ।ਕਿਹਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਦੇ ਵਿਰੁੱਧ ਕਿਸਾਨ ਅੰਦੋਲਨ ਦਾ ਅਸਰ ਪੱਛਮੀ ਯੂਪੀ ‘ਚ ਤੇਜੀ ਨਾਲ ਫੈਲ ਰਿਹਾ ਹੈ।ਜਿਸਦੇ ਚੱਲਦਿਆਂ ਮਹਾਪੰਚਾਇਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ।ਅਜਿਹੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਕਾਂਗਰਸ ਨੇ ਵੀ ਪੱਛਮੀ ਯੂਪੀ ‘ਚ ਆਪਣੀਆਂ ਸਿਆਸੀ ਜੜ੍ਹਾਂ ਜਮਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ