professor dr nabila sadiq died of covid: ਦਿੱਲੀ ਦੀ ਜਾਮੀਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਡਾ. ਨਬੀਲਾ ਸਾਦਿਕ ਦਾ ਬੁੱਧਵਾਰ ਨੂੰ ਕੋਰੋਨਾ ਨਾਲ ਦਿਹਾਂਤ ਹੋ ਗਿਆ।ਉਹ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਜੂਝ ਰਹੀ ਸੀ।ਕੁਝ ਦਿਨ ਪਹਿਲਾਂ ਹੀ ਉਨਾਂ੍ਹ ਦੀ ਮਾਂ ਦਾ ਵੀ ਕੋਰੋਨਾ ਸੰਕਰਮਣ ਨਾਲ ਦਿਹਾਂਤ ਹੋ ਗਿਆ ਸੀ।4 ਮਈ ਨੂੰ ਉਨਾਂ੍ਹ ਨੇ ਟਵੀਟ ਕਰ ਕੇ ਆਪਣੇ ਲਈ ਆਈਸੀਯੂ ਬੈੱਡ ਮੰਗਿਆ ਸੀ।
2 ਮਈ ਨੂੰ ਲਿਖਿਆ ਸੀ ਕਿ ਦਿੱਲੀ ‘ਚ ਕੋਈ ਵੀ ਜ਼ਿੰਦਾ ਨਹੀਂ ਰਹਿ ਸਕਦਾ।38 ਸਾਲਾਂ ਦੀ ਨਬੀਲਾ ਪਿਛਲੇ ਕਈ ਦਿਨਾਂ ਤੋਂ ਕੋਵਿਡ ਨਾਲ ਗ੍ਰਸਤ ਸੀ ਅਤੇ ਕਾਫੀ ਪ੍ਰੇਸ਼ਾਨ ਵੀ ਸੀ।4 ਮਈ ਨੂੰ ਉਨ੍ਹਾਂ ਨੇ ਟਵੀਟ ਕਰ ਕੇ ਆਪਣੇ ਲਈ ਆਈਸੀਯੂ ਬੈੱਡ ਮੰਗਿਆ ਸੀ।2 ਮਈ ਨੂੰ ਉਨਾਂ੍ਹ ਨੇ ਟਵੀਟ ਕਰ ਕੇ ਲਿਖਿਆ ਸੀ, ” ਦਿੱਲੀ ‘ਚ ਅਜਿਹਾ ਮਾਹੌਲ ‘ਚ ਕੋਈ ਜ਼ਿੰਦਾ ਨਹੀਂ ਰਹਿ ਸਕਦਾ।ਨਬੀਲਾ ਦੀ ਅਚਾਨਕ ਮੌਤ ਨਾਲ ਨਾ ਸਿਰਫ ਉਨ੍ਹਾਂ ਦੇ ਦੋਸਤ, ਸਗੋਂ ਸਟੂਡੈਂਟਸ ਨੂੰ ਵੀ ਗਹਿਰਾ ਸਦਮਾ ਲੱਗਾ ਹੈ।
ਇਹ ਵੀ ਪੜੋ:ਮੁੱਖ ਮੰਤਰੀ ਆਦਿੱਤਿਆਨਾਥ ਦਾ ਆਦੇਸ਼, ਸਾਰੇ ਕੋਵਿਡ ਹਸਪਤਾਲਾਂ ‘ਚ ਤਿਆਰ ਹੋਵੇ ‘ਪੋਸਟ ਕੋਵਿਡ ਵਾਰਡ’
ਜਾਮੀਆ ‘ਚ ਐੱਮਏ ਦੀ ਪੜਾਈ ਕਰ ਰਹੇ ਲਾਰੇਬ ਨਿਆਜ਼ੀ ਨੇ ਦੱਸਿਆ ਕਿ ਜਦੋਂ ਉਨਾਂ੍ਹ ਨੇ ਡਾ. ਨਬੀਲਾ ਦੀ ਸਿਹਤ ਖਰਾਬ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਆਪਣੇ ਕੁਝ ਸਾਥੀਆਂ ਨਾਲ ਉਨਾਂ੍ਹ ਦੇ ਘਰ ਗਏ।ਉਨਾਂ੍ਹ ਤੋਂ ਪਹਿਲਾਂ ਜਾਮੀਆ ਇਲਾਕੇ ‘ਚ ਹੀ ਇੱਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ, ਪਰ ਉਥੇ ਹਾਲਾਤ ‘ਚ ਜਿਆਦਾ ਸੁਧਾਰ ਨਾਲ ਹੁੰਦਾ ਦੇਖ ਫਰੀਦਾਬਾਦ ਦੇ ਫੋਰਟਿਸ ਹਸਪਤਾਲ ‘ਚ ਸ਼ਿਫਟ ਕੀਤਾ ਗਿਆ।
ਇਹ ਵੀ ਪੜੋ:ਲੁਟੇਰਿਆਂ ਵੱਲੋਂ ਨੌਜਵਾਨ ਦਾ ਹੱਥ ਵੱਢਣ ਦੀ ਘਟਨਾ ਦਾ ਪੂਰਾ ਸੱਚ, ਪਿੰਡ ਵਾਲਿਆਂ ਨੇ ਅੱਖੀਂ ਦੇਖੀ ਹੌਲਨਾਕ ਘਟਨਾ