property case robert vadra income tax: ਨਜਾਇਜ਼ ਜਾਇਦਾਦ ਕੇਸ ‘ਚ ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਤੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ।ਇਸ ਮਾਮਲੇ ‘ਚ ਇਨਕਮ ਟੈਕਸ ਵਿਭਾਗ ਨੇ ਰਾਬਰਟ ਵਾਡਰਾ ਨੂੰ ਨੋਟਿਸ ਭੇਜਿਆ ਸੀ।ਪਰ ਉਹ ਇਨਕਮ ਟੈਕਸ ਦਫਤਰ ਨਹੀਂ ਪਹੁੰਚੇ।ਇਸ ਤੋਂ ਬਾਅਦ ਅਫਸਰ ਸਿੱਧਾ ਰਾਬਰਟ ਵਾਡਰਾ ਦੇ ਦਫਤਰ ਪਹੁੰਚ ਗਏ ਅਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ।ਇਨਕਮ ਟੈਕਸ ਵਿਭਾਗ ਮੁਤਾਬਕ, ਸਾਊਥ ਈਸਟ ਦਿੱਲੀ ਸਥਿਤ ਸੁਖਦੇਵ ਵਿਹਾਰ ਦਫਤਰ ‘ਤੇ ਰਾਬਰਟ ਵਾਡਰਾ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਇਨਕਮ ਟੈਕਸ ਦੀ ਟੀਮ, ਰਾਬਰਟ ਵਾਡਰਾ ਤੋਂ ਬੀਕਾਨੇਰ ਅਤੇ ਫਰੀਦਾਬਾਦ ਜਮੀਨ ਘੋਟਾਲੇ ਦੇ ਸਿਲਸਿਲੇ ‘ਚ ਪੁੱਛਗਿੱਛ ਕਰ ਰਹੀ ਹੈ।
ਦੱਸਣਯੋਗ ਹੈ ਕਿ ਰਾਬਰਟ ਵਾਡਰਾ ਦੀ ਫਰਮ ਸਨਲਾਈਟ ਹਾਸਪਿਟੈਲਿਟੀ ਨੇ ਰਾਜਸਥਾਨ ਦੇ ਬੀਕਾਨੇਰ ਅਤੇ ਫਰੀਦਾਬਾਦ ਜਮੀਨ ਘੋਟਾਲਾ ਕੀਤਾ ਹੈ।ਜਾਂਚ ਏਜੰਸੀਆਂ ਦੇ ਮੁਤਾਬਕ ਵਾਡਰਾ ਦੇ ਸਵਾਮਿਤਵ ਵਾਲੀ ਸਕਾਈਲਾਈਟ ਹਾਸਿਪਟੈਲਿਟੀ ਨੇ 69.55 ਹੈਕਟੇਅਰ ਜ਼ਮੀਨ 72 ਲੱਖ ਰੁਪਏ ‘ਚ ਖਰੀਦੀ ਸੀ ਅਤੇ ਫਿਰ ਉਸ ਨੂੰ ੲਲੇਗੇਨੀ ਫਿਨਲੇਜ਼ ਨੂੰ 5.15 ਕਰੋੜ ਰੁਪਏ ‘ਚ ਵੇਚ ਦਿੱਤਾ ਸੀ।ਭਾਵ 4.43 ਕਰੋੜ ਰੁਪਏ ਮੁਨਾਫਾ ਕਮਾਇਆ।ਰਾਬਰਟ ਵਾਡਰਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਹਨ।ਦੱਸਿਆ ਜਾ ਰਿਹਾ ਹੈ ਕਿ ਰਾਬਰਟ ਵਾਡਰਾ ਕੋਰੋਨਾ ਮਹਾਂਮਾਰੀ ਕਾਰਨ ਵਿਭਾਗ ਦੀ ਜਾਂਚ ‘ਚ ਸ਼ਾਮਲ ਨਹੀਂ ਹੋ ਸਕੇ ਸੀ।ਇਸ ਤੋਂ ਇਲਾਵਾ ਰਾਬਰਟ ਵਿਰੁੱਧ ਈਡੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੇਂਦਰ ਨਾਲ 7 ਵੇਂ ਗੇੜ ਦੀ ਮੀਟਿੰਗ ਸ਼ੁਰੂ, MSP ਬਣ ਸਕਦਾ ਏ ਕਨੂੰਨਾ ਦਸਤਾਵੇਜ਼