protest day 8 new agriculture law updates: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੀਟਿੰਗ ਖਤਮ ਹੋ ਚੁੱਕੀ ਹੈ।ਮੀਟਿੰਗ ‘ਚ ਕਿਸਾਨਾਂ ਦੇ ਮੁੱਦੇ ‘ਤੇ ਕਈ ਵਿਚਾਰ-ਵਿਮਰਸ਼ ਕੀਤਾ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕੇਂਦਰ ਸਰਕਾਰ ਨੂੰ ਇਹੀ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ।ਸਰਕਾਰ ਨੇ ਨਾਲ ਕਿਸਾਨਾਂ ਦੀ ਵਿਗਿਆਨ ਭਵਨ ‘ਚ ਕੁਝ ਹੀ ਪਲਾਂ ‘ਚ ਸ਼ੁਰੂ ਹੋਣ ਵਾਲੀ ਇਸਤੋਂ ਪਹਿਲਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, ਅਸੀਂ ਗੱਲਬਾਤ ਨੂੰ ਲੈ ਭਰੋਸਾ ਦਿਵਾਂ ਰਹੇ ਹਾਂ, ਉਮੀਦ ਹੈ ਕਿ ਗੱਲਬਾਤ ਨਾਲ ਕੋਈ ਹੱਲ ਨਿਕਲ ਆਵੇਗਾ। ਜੇਕਰ ਸਾਡੀਆਂ ਮੰਗਾਂ ਨਾਲ ਨਹੀਂ ਮੰਨੀਆਂ ਜਾਂਦੀਆਂ ਤਾਂ ਕਿਸਾਨ ਗਣਤੰਤਰ ਦਿਵਸ ‘ਤੇ ਪ੍ਰੇਡ ‘ਚ ਹਿੱਸਾ ਲੈਣਗੇ।ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਦਾ ਵਿਸ਼ੇਸ ਸੈਸ਼ਨ ਬੁਲਾਵੇ।ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ, 5 ਦਸੰਬਰ ਨੂੰ ਮੋਦੀ ਸਰਕਾਰ ਅਤੇ ਕਾਰਪੋਰੇਟ
ਘਰਾਣਿਆਂ ਦੇ ਵਿਰੁੱਧ ਪੂਰੇ ਦੇਸ਼ ‘ਚ ਪ੍ਰਦਰਸ਼ਨ ਕੀਤੇ ਜਾਣਗੇ।ਕਿਸਾਨਾਂ ਨੇ ਸਰਕਾਰ ਦੇ ਸਾਹਮਣੇ ਖੇਤੀ ਕਾਨੂੰਨਾਂ ‘ਤੇ ਇਤਰਾਜ਼ ਦਾ ਡ੍ਰਾਫਟ ਭੇਜਿਆ ਹੈ।ਜਿਸ ‘ਚ 8 ਮੰਗਾਂ ਰੱਖੀਆਂ ਗਈਆਂ ਹਨ।ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।ਹਵਾ ਪ੍ਰਦੂਸ਼ਣ ਦੇ ਕਾਨੂੰਨ ‘ਚ ਬਦਲਾਅ ਵਾਪਸ ਹੋਣ।ਬਿਜਲੀ ਬਿੱਲ ਦੇ ਕਾਨੂੰਨ ‘ਚ ਬਦਲਾਅ ਹੈ, ਉਹ ਗਲਤ ਹੈ।ਐੱਮਐੱਸਪੀ ‘ਤੇ ਲਿਖਿਤ ‘ਚ ਭਰੋਸਾ ਦਿੱਤਾ ਜਾਵੇ।ਕਾਨਟ੍ਰੈਕਟ ਫਾਰਮਿੰਗ ‘ਤੇ ਕਿਸਾਨਾਂ ਨੂੰ ਇਤਰਾਜ਼।ਕਿਸਾਨਾਂ ਨੇ ਕਦੇ ਅਜਿਹੇ ਬਿੱਲ ਦੀ ਮੰਗ ਨਹੀਂ ਕੀਤੀ, ਤਾਂ ਫਿਰ ਕਿਉਂ ਲਿਆਂਦੇ ਗਏ।ਡੀਜ਼ਲ ਦੀ ਕੀਮਤ ਨੂੰ ਅੱਧਾ ਕੀਤਾ ਜਾਵੇ।
ਇਹ ਵੀ ਦੇਖੋ:ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਕਿਸਾਨਾਂ ਨਾਲ ਬੱਸ ‘ਚੋ Live ਗੱਲਬਾਤ, ਸੁਣੋ ਕੀ ਨੇ ਕਿਸਾਨਾਂ ਦੇ ਇਰਾਦੇ…