Protesting farmers break police barricade: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦਾ ਅੱਜ 62ਵਾਂ ਦਿਨ ਹੈ। ਇਸ ਵਿਚਾਲੇ ਕਿਸਾਨ ਦਿੱਲੀ ਦੇ 3 ਬਾਰਡਰਾਂ ਤੋਂ ਅੱਜ 12 ਵਜੇ ਤੋਂ ਟਰੈਕਟਰ ਰੈਲੀ ਕੱਢਣਗੇ। ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਖੁਦ ਹੀ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ । ਪੁਲਿਸ ਵੱਲੋਂ ਜੋ ਟਰੱਕ ਖੜ੍ਹੇ ਕੀਤੇ ਗਏ ਸਨ, ਕਿਸਾਨਾਂ ਨੇ ਉਨ੍ਹਾਂ ਨੂੰ ਟਰੈਕਟਰ ਨਾਲ ਧੱਕ ਦਿੱਤਾ ਹੈ। ਇਸ ਤੋਂ ਇਲਾਵਾ ਉੱਥੇ ਜੋ ਕੰਟੇਨਰ ਰੱਖੇ ਗਏ ਸਨ ਉਨ੍ਹਾਂ ਨੂੰ ਵੀ ਟਰੈਕਟਰ ਨਾਲ ਬੰਨ੍ਹ ਕੇ ਹਟਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹਜ਼ਾਰਾਂ ਕਿਸਾਨਾਂ ਦੀ ਭੀੜ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਜੁੱਟ ਗਈ ਹੈ। ਦਿੱਲੀ ਦੇ ਸਾਰੇ ਬਰਡਰਾਂ ‘ਤੇ ਦੂਰ-ਦੂਰ ਤੱਕ ਕਿਸਾਨ ਹੀ ਦਿਖਾਈ ਦੇ ਰਹੇ ਹਨ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸਿਰਫ 5000 ਟਰੈਕਟਰਾਂ ਨਾਲ ਰੈਲੀ ਕਰਨ ਦੀ ਆਗਿਆ ਦਿੱਤੀ ਹੈ। ਹਾਲਾਂਕਿ, ਇਕੱਲੇ ਹੀ ਸਿੰਘੂ ਬਾਰਡਰ ‘ਤੇ 20 ਹਜ਼ਾਰ ਤੋਂ ਵੱਧ ਟਰੈਕਟਰ ਪਹੁੰਚ ਚੁੱਕੇ ਹਨ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਤਕਰੀਬਨ ਇੱਕ ਲੱਖ ਟਰੈਕਟਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਪਹੁੰਚਣਗੇ।
ਇਹ ਵੀ ਦੇਖੋ: ਟਰੈਕਟਰ ਨਹੀਂ ਇਹ ਹੈ ਟੈਂਕ, ਕੀਮਤ 1 ਕਰੋੜ, 26 ਨੂੰ ਕਰੇਗਾ ਮਾਰਚ ਦੀ ਅਗਵਾਈ ਲੱਗਣ ਜਾ ਰਹੀ ਹੈ ਤੋਪ