pubg mobile diwali india comeback report ttec: ਹਾਲ ਹੀ ‘ਚ ਚੀਨੀ ਕੰਪਨੀ ਟੇਂਸੰਟ ਨੇ ਭਾਰਤ ‘ਚ ਆਪਣੇ ਸਾਰੇ PUBG ਮੋੋਬਾਇਲ ਸਰਵਰ ਨੂੰ ਸ਼ਟਡਾਊਨ ਕਰ ਦਿੱਤਾ ਸੀ।ਪੱਬਜੀ ਮੋਬਾਇਲ ਬੈਨ ਤਾਂ ਭਾਰਤ ‘ਚ ਪਹਿਲਾਂ ਹੀ ਹੋ ਚੁੱਕਾ ਹੈ।ਪਰ ਸਰਵਰ ਚੱਲ ਰਿਹਾ ਸੀ, ਹੁਣ ਇਹ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਚੁੱਕਾ ਹੈ।ਜਾਣਕਾਰੀ ਮੁਤਾਬਕ ਪੱਬਜੀ ਮੋਬਾਇਲ ਫਿਰ ਤੋਂ ਭਾਰਤ ‘ਚ ਵਾਪਸੀ ਕਰ ਸਕਦਾ ਹੈ।ਟੇਕ ਕੰ੍ਰਚ ਮੁਤਾਬਕ ਦੋ ਸੂਤਰਾਂ ਨੇ ਇਹ ਕਰਫ੍ਰਮ ਕੀਤਾ ਹੈ ਕਿ ਪੱਬਜੀ ਮੋਬਾਇਲ ਇੱਕ ਵਾਰ ਫਿਰ ਤੋਂ ਭਾਰਤ ‘ਚ ਵਾਪਸੀ ਕਰਨ ਨੂੰ ਤਿਆਰ ਹੈ।ਭਾਰਤ ‘ਚ ਯੂਜ਼ਰ ਡੇਟਾ ਲੋਕਲੀ ਸਟੋਰ ਨੂੰ ਲੈ ਕੇ ਸਾਊਥ ਕੋਰੀਅਨ ਕੰਪਨੀ ਨੇ ਇਸਦਾ ਖੁਲਾਸਾ ਨਹੀਂ ਕੀਤਾ ਕਿ ਇਸ ਲਈ ਕਿਹੜੀ ਕੰਪਨੀ ਦੇ ਨਾਲ
ਕਰਾਰ ਕੀਤਾ ਜਾਵੇਗਾ।ਭਾਰਤ ਦੇ ਹਾਈ ਪ੍ਰੋਫਾਈਲ ਸਟ੍ਰੀਮਰਸ ਨਾਲ ਤਿਆਰ ਰਹਿਣ ਲਈ ਕਿਹਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਹ ਇਸ ਸਾਲ ਦੇ ਅੰਤ ਤੱਕ ਪੱਬਜੀ ਮੋਬਾਇਲ ਦੇ ਵਾਪਸ ਆਉਣ ਦੀ ਉਮੀਦ ਕਰ ਸਕਦੇ ਹਨ।ਪੱਬਜੀ ਕਾਰਪੋਰੇਸ਼ਨ ਨੇ ਹੁਣ ਤੱਕ ਇਸ ਮਾਮਲੇ ‘ਤੇ ਕਈ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤਾ ਹੈ।ਪਰ ਉਮੀਦ ਹੈ ਕਿ ਇਸ ਮਹੀਨੇ ਦੇ ਅੰਤ ‘ਚ ਇਹ ਦੂਜੇ ਹਫਤੇ ‘ਚ ਦੀਵਾਲੀ ਦੌਰਾਨ ਭਾਰਤ ‘ਚ ਅਗਲੇਰੀ ਯੋਜਨਾ ਬਾਰੇ ਐਲਾਨ ਕਰ ਸਕਦੀ ਹੈ।ਮਹੱਤਵਪੂਰਨ ਹੈ ਕਿ ਪੱਬਜੀ ਮੋਬਾਇਲ ਦੀ ਪੇਰੇਂਟ ਸਾਉਥ ਕੋਰੀਅਨ ਬਲੂਹੋਲ ਨੂੰ ਹੁਣ ਕਰਾਫਟੋਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਕੰਪਨੀ ਨੇ ਭਾਰਤ ‘ਚ ਟੇਂਸੇਟ ਦੇ ਨਾਲ ਪੱਬਜੀ ਮੋਬਾਇਲ ਦੀ ਪਬਲਿਸ਼ਿੰਗ ਨੂੰ ਲੈ ਕੇ ਕੀਤੇ ਗਏ ਪਾਰਟਨਸ਼ਿਪ ਨੂੰ ਖਤਮ ਕਰ ਰਹੀ ਹੈ।