public will not able travel on local train: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਪ੍ਰਸ਼ਾਸਨ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਸਤਰਕ ਨਜ਼ਰ ਆ ਰਹੇ ਹਨ।ਹਾਲ ਹੀ ‘ਚ ਖਬਰ ਆਈ ਹੈ ਕਿ ਮੁੰਬਈ ‘ਚ ਫਿਲਹਾਲ ਸਾਰਿਆਂ ਲਈ ਲੋਕਲ ਟ੍ਰੇਨ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ।ਇੰਨਾ ਹੀ ਨਹੀਂ ਸਰਕਾਰ ਹਾਲਾਤ ਵਿਗੜਨ ‘ਤੇ ਨਾਈਟ ਕਰਫਿਊ ਲਗਾਉਣ ‘ਤੇ ਵੀ ਵਿਚਾਰ ਕਰ ਰਹੀ ਹੈ।ਖਾਸ ਗੱਲ ਹੈ ਕਿ ਦੇਸ਼ ਦੇ ਕਈ ਵੱਡੇ ਸ਼ਹਿਰਾਂ ‘ਚ ਵਾਇਰਸ ਦੀ ਰੋਕਥਾਮ ਲਈ ਨਾਈਟ ਕਰਫਿਊ ਲਗਾਇਆ ਗਿਆ ਹੈ।ਮੁੰਬਈ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 654 ਨਵੇਂ ਮਾਮਲੇ ਸਾਹਮਣੇ ਆਏ ਹਨ।ਸ਼ਹਿਰ ‘ਚ ਹੁਣ ਤਕ 2 ਲੱਖ 89 ਹਜ਼ਾਰ 343 ਲੋਕ ਵਾਇਰਸ ਦੀ ਚਪੇਟ ‘ਚ ਆ ਚੁੱਕੇ ਹਨ ਅਤੇ 10959 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਇਹ ਕਿਆਸਰਾਈਆਂ ਲਗਾ ਜਾ ਰਹੀਆਂ ਹਨ ਕਿ ਮੁੰਬਈ ਲੋਕਲ ਟ੍ਰੇਨ ਜਲਦੀ ਹੀ ਆਮ ਲੋਕਾਂ ਦੇ ਲਈ ਵੀ ਸ਼ੁਰੂ ਹੋ ਸਕਦੀ ਹੈ।
ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਇਹ ਸਾਫ ਕੀਤਾ ਹੈ ਕਿ ਫਿਲਹਾਲ ਅਜਿਹਾ ਕਰਨ ਦਾ ਕੋਈ ਪਲਾਨ ਨਹੀਂ ਹੈ।ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਮੁੰਬਈ ਮਿਊਂਸੀਪਲ ਕਮਿਸ਼ਨਲ ਇਕਬਾਲ ਸਿੰਘ ਚਹਿਲ ਨੇ ਪਹਿਲਾਂ ਕਿਹਾ ਸੀ ਕਿ ਕ੍ਰਿਸਮਸ ਅਤੇ ਨਵੇਂ ਸਾਲ ‘ਤੇ ਹੋਣ ਵਾਲੇ ਜਸ਼ਨ ਤੋਂ ਬਾਅਦ ਹਾਲਾਤ ਨੂੰ ਦੇਖਦੇ ਹੋਏ ਆਮ ਜਨਤਾ ਨੂੰ ਆਗਿਆ ਦੇਣ ‘ਤੇ ਵਿਚਾਰ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਸੀ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਸ਼ਾਮ ਦੌਰਾਨ ਹਾਲਾਤ ਨੂੰ ਦੇਖਦੇ ਹੋਏ ਅਸੀਂ ਲੋਕਲ ਟ੍ਰੇਨ ਸ਼ੁਰੂ ਕਰਨ ਨੂੰ ਲੈ ਕੇ ਫੈਸਲਾ ਲੈ ਸਕਦੇ ਹਾਂ।ਉਨਾਂ੍ਹ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਲੋਕਾਂ ਨੇ ਲਗਾਤਾਰ ਕੋਰੋਨਾ ਵਾਇਰਸ ਨਿਯਮਾਂ ਦਾ ਉਲੰਘਣ ਜਾਰੀ ਰੱਖਿਆ,ਤਾਂ ਸਰਕਾਰ ਨੂੰ ਸ਼ਹਿਰ ‘ਚ ਨਾਈਟ ਕਰਫਿਊ ਲਗਾਉਣਾ ਹੋਵੇਗਾ।ਉਨ੍ਹਾਂ ਨੇ ਸ਼ਹਿਰ ‘ਚ ਦੇਰ ਰਾਤ ਚੱਲਣ ਵਾਲੇ ਕਲੱਬਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਦੇ ਨਾਈਟ ਕਰਫਿਊ ਨੂੰ ਲੈ ਕੇ ਪੱਤਰ ਲਿਖਿਆ ਹੈ।ਉਨਾਂ੍ਹ ਨੇ ਦੱਸਿਆ ‘ਸਰਕਾਰ ਨਾਈਟ ਕਰਫਿਊ ਲਗਾਉਣ ਦੇ ਪੱਖ ‘ਚ ਨਹੀਂ ਹੈ, ਕਿਉਂਕਿ ਇਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ 25 ਦਸੰਬਰ ਤੱਕ ਇੰਤਜਾਰ ਕਰਨ ਅਤੇ ਹਾਲਾਤ ਦੇਖਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਦੇਖੋ:ਅੱਜ ਤੋਂ ਮੁੜ ਹੋਣਗੇ ਹਾਈਵੇਅ ਜਾਮ, ਕਿਸਾਨਾਂ ਦੀ ਸਟੇਜ ਤੋਂ ਸੁਣੋ ਕੀ ਕੀ ਹੈ ਤਿਆਰੀ