Pulwama Encounter Today: ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਤਿਕੇਨ ਇਲਾਕੇ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ਹੋਈ, ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ । ਇਸ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਜੰਮੂ ਕਸ਼ਮੀਰ ਪੁਲਿਸ ਨੇ ਕਿਹਾ, “ਮੁੱਠਭੇੜ ਵਿੱਚ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ, ਆਪ੍ਰੇਸ਼ਨ ਹਾਲੇ ਵੀ ਜਾਰੀ ਹੈ । ਇਸ ਤੋਂ ਅੱਗੇ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।”
ਦੱਸ ਦੇਈਏ ਕਿ ਪੁਲਵਾਮਾ ਦੇ ਤਿਕੇਨ ਖੇਤਰ ਵਿੱਚ ਬੁੱਧਵਾਰ ਤੜਕੇ ਮੁੱਠਭੇੜ ਸ਼ੁਰੂ ਹੋਈ । ਪੁਲਿਸ ਅਤੇ ਸੁਰੱਖਿਆ ਬਲ ਅਜੇ ਵੀ ਆਪ੍ਰੇਸ਼ਨ ਵਿੱਚ ਲੱਗੇ ਹੋਏ ਹਨ। ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ਅਜੇ ਵੀ ਜਾਰੀ ਹੈ। ਪੁਲਿਸ, ਸੈਨਾ ਅਤੇ ਸੀਆਰਪੀਐਫ ਵੱਲੋਂ ਇੱਕ ਸਾਂਝੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ, ਜਦੋਂ ਫੌਜ ਨੂੰ ਇੱਕ ਇੰਪੁੱਟ ਮਿਲੀ ਕਿ ਪੁਲਵਾਮਾ ਦੇ ਤਿਕੇਨ ਪਿੰਡ ਵਿੱਚ ਦੋ ਤੋਂ ਤਿੰਨ ਅੱਤਵਾਦੀ ਲੁਕੇ ਹੋਏ ਹਨ।
ਇਸ ਬਾਰੇ ਪੁਲਿਸ ਬੁਲਾਰੇ ਨੇ ਮੁੱਠਭੇੜ ਵਿੱਚ ਦੋ ਅੱਤਵਾਦੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਬੁਲਾਰੇ ਨੇ ਟਵੀਟ ਕੀਤਾ, “02 ਅਣਪਛਾਤੇ #ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ । # ਘਟਨਾਕ੍ਰਮ ਜਾਰੀ ਹੈ । ਮਾਰੇ ਗਏ ਅੱਤਵਾਦੀਆਂ ਦੀ ਪਛਾਣ ਪੁਲਿਸ ਵੱਲੋਂ ਦੱਸੀ ਨਹੀਂ ਕੀਤੀ ਗਈ ਹੈ। ਕੱਲ੍ਹ ਰਾਤ ਤੋਂ ਕਸ਼ਮੀਰ ਵਿੱਚ ਫੌਜ ਵੱਲੋਂ ਇਹ ਤੀਜੀ ਵਾਰ ਸ਼ੁਰੂ ਕੀਤਾ ਗਿਆ ਇਹ ਤੀਜਾ ਆਪ੍ਰੇਸ਼ਨ ਹੈ।
ਇਹ ਵੀ ਦੇਖੋ: ਕਿਸਾਨਾਂ ਨੂੰ Purposal ਦੇਣ ਲਈ ਮੋਦੀ ਸਰਕਾਰ ਦੀ ਅੱਜ ਮੀਟਿੰਗ, ਕੇਂਦਰ ਨੂੰ ਜਵਾਬ ਦੇਣ ਲਈ ਕਿਸਾਨਾਂ ਦੀ