pulwama terror attack case: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ। ਇਹ ਚਾਰਜਸ਼ੀਟ 13500 ਪੰਨਿਆਂ ਦੀ ਹੈ। ਐਨਆਈਏ ਨੇ ਚਾਰਜਸ਼ੀਟ ਵਿੱਚ 13 ਮੁਲਜ਼ਮ ਬਣਾਏ ਹਨ। ਜੈਸ਼-ਏ-ਮੁਹੰਮਦ ਦਾ ਨੇਤਾ ਮੌਲਾਨਾ ਮਸੂਦ ਅਜ਼ਹਰ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ। ਸੀਆਰਪੀਐਫ ਦੇ ਕਾਫਿਲੇ ‘ਤੇ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹਮਲਾ ਕੀਤਾ ਗਿਆ ਸੀ। ਇੱਕ ਆਤਮਘਾਤੀ ਹਮਲਾਵਰ ਨੇ ਸੀਆਰਪੀਐਫ ਦੇ ਕਾਫਲੇ ਨੂੰ ਵਿਸਫੋਟਕ ਨਾਲ ਭਰੀ ਕਾਰ ਨਾਲ ਟੱਕਰ ਮਾਰ ਦਿੱਤੀ ਸੀ। ਇਸ ਧਮਾਕੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਐਨਆਈਏ ਉਦੋਂ ਤੋਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਹੁਣ ਐਨਆਈਏ ਨੇ 13500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।
Home ਖ਼ਬਰਾਂ ਤਾਜ਼ਾ ਖ਼ਬਰਾਂ ਪੁਲਵਾਮਾ ਮਾਮਲੇ ‘ਚ 13500 ਪੰਨਿਆਂ ਦੀ ਚਾਰਜਸ਼ੀਟ ਦਾਇਰ, NIA ਨੇ ਪਾਕਿਸਤਾਨ ਦੀਆਂ ਅੱਤਵਾਦੀ ਸਾਜਿਸ਼ਾਂ ਦਾ ਕੀਤਾ ਖੁਲਾਸਾ
ਪੁਲਵਾਮਾ ਮਾਮਲੇ ‘ਚ 13500 ਪੰਨਿਆਂ ਦੀ ਚਾਰਜਸ਼ੀਟ ਦਾਇਰ, NIA ਨੇ ਪਾਕਿਸਤਾਨ ਦੀਆਂ ਅੱਤਵਾਦੀ ਸਾਜਿਸ਼ਾਂ ਦਾ ਕੀਤਾ ਖੁਲਾਸਾ
Aug 25, 2020 4:16 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .