Pune man wears mask: ਕੋਰੋਨਾ ਮਹਾਂਮਾਰੀ ਸੰਕਟ ਲੰਬੇ ਸਮੇਂ ਤੋਂ ਖਿੱਚਿਆ ਗਿਆ ਹੈ। ਇਸ ਦੌਰਾਨ ਇੱਕ ਨਵੀਂ ਚੀਜ਼ ਜੋ ਲੋਕਾਂ ਦੀ ਜ਼ਿੰਦਗੀ ਵਿੱਚ ਸ਼ਾਮਿਲ ਕੀਤੀ ਗਈ ਹੈ ਉਹ ਹੈ ਮਾਸਕ ਦੀ ਵਰਤੋਂ। ਕੋਰੋਨਾ ਦੀ ਲਾਗ ਦੇ ਇਸ ਦੌਰ ਵਿੱਚ ਮਾਸਕ ਹਰ ਕਿਸੇ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਲੋਕ ਆਪਣੇ ਅਨੁਸਾਰ ਵੱਖ-ਵੱਖ ਮਾਸਕ ਡਿਜ਼ਾਇਨ ਕਰ ਰਹੇ ਹਨ। ਇਸ ਦੌਰਾਨ ਮਹਾਂਰਾਸ਼ਟਰ ਦੇ ਪੁਣੇ ਵਿੱਚ ਰਹਿਣ ਵਾਲੇ ਸ਼ੰਕਰ ਕੁਰਾਡੇ ਦਾ ਸਭ ਤੋਂ ਮਹਿੰਗਾ ਮਾਸਕ ਹੁਣ ਤੱਕ ਚਰਚਾ ਵਿੱਚ ਹੈ ।
ਦਰਅਸਲ, ਸ਼ੰਕਰ ਕੁਰਾਡੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵਾੜ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਸੋਨੇ ਦਾ ਮਾਸਕ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੰਕਰ ਦੇ ਮਾਸਕ ਦੀ ਕੀਮਤ 2.89 ਲੱਖ ਰੁਪਏ ਹੈ । ਸ਼ੰਕਰ ਸੋਨੇ ਦੇ ਬਹੁਤ ਸ਼ੌਕੀਨ ਹਨ ਅਤੇ ਉਹ ਹਮੇਸ਼ਾ ਆਪਣੇ ਸਰੀਰ ‘ਤੇ ਲਗਭਗ 3 ਕਿਲੋ ਸੋਨਾ ਪਾਈ ਰੱਖਦੇ ਹਨ। ਸ਼ੰਕਰ ਦੀਆਂ ਦਸਾਂ ਉਂਗਲਾਂ ਵਿੱਚ ਹਮੇਸ਼ਾਂ ਸੋਨੇ ਦੀਆਂ ਅੰਗੂਠੀਆਂ, ਸੋਨੇ ਦੀ ਚੇਨ ਅਤੇ ਗੁੱਟ ਵਿਚ ਬਰੇਸਲੈੱਟਸ ਵੇਖੇ ਜਾ ਸਕਦੇ ਹਨ।
ਦੱਸ ਦੇਈਏ ਕਿ 2 ਲੱਖ 90 ਹਜ਼ਾਰ ਰੁਪਏ ਵਿੱਚ ਬਣਾਏ ਗਏ ਇਸ ਮਾਸਕ ਵਿੱਚ ਦੋ ਤੋਲਾ ਸੋਨਾ ਵਰਤਿਆ ਗਿਆ ਹੈ । ਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਟੀਵੀ ‘ਤੇ ਇੱਕ ਵਿਅਕਤੀ ਨੂੰ ਚਾਂਦੀ ਦਾ ਮਾਸਕ ਪਹਿਨੇ ਵੇਖਿਆ ਸੀ , ਜਿਸ ਤੋਂ ਬਾਅਦ ਹੀ ਉਨ੍ਹਾਂ ਦੇ ਦਿਮਾਗ ਵਿੱਚ ਇੱਕ ਸੋਨੇ ਦਾ ਮਾਸਕ ਬਣਾਉਣ ਦਾ ਵਿਚਾਰ ਆਇਆ ਸੀ । ਸ਼ੰਕਰ ਨੇ ਦੱਸਿਆ ਕਿ ਇਹ ਬਹੁਤ ਸਾਰੇ ਛੇਕ ਵਾਲਾ ਪਤਲਾ ਮਾਸਕ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਮੈਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੈ ਕਿ ਇਹ ਮਾਸਕ ਪ੍ਰਭਾਵਸ਼ਾਲੀ ਹੋਵੇਗਾ ਜਾਂ ਨਹੀਂ?”