ਪੁਣੇ ਦੇ ਨਵਲੇ ਪੁਲ ਨੇੜੇ ਮੰਗਲਵਾਰ ਨੂੰ ਇੱਕ ਵਾਰ ਫਿਰ ਇੱਥੇ ਇੱਕ ਭਿਆਨਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਪੁਲ ਤੋਂ ਹੇਠਾਂ ਆ ਰਹੇ ਕੰਟੇਨਰ ਨੇ ਬੇਕਾਬੂ ਹੋ ਕੇ 2 ਬਾਈਕ ਅਤੇ 4 ਕਾਰਾਂ ਨੂੰ ਟੱਕਰ ਮਾਰ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀ ਉਡੀਕ ਕਰ ਰਹੇ ਸੜਕ ਕੰਢੇ ਖੜ੍ਹੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਪੁਣੇ ਪੁਲਿਸ ਅਨੁਸਾਰ ਇਹ ਹਾਦਸਾ ਪੁਣੇ-ਸਤਾਰਾ ਹਾਈਵੇਅ ‘ਤੇ ਸਵੇਰੇ 9.30 ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਜਗਦੀਸ਼ ਕੁਮਾਰ (50), ਨਿਤੇਸ਼ ਕਾਂਬਲੇ (28) ਅਤੇ ਮੁਹੰਮਦ ਸੁਲਤਾਨ (26) ਸ਼ਾਮਿਲ ਹਨ। ਇਸ ਹਾਦਸੇ ਦਾ ਸ਼ਿਕਾਰ ਹੋਈਆਂ ਚਾਰ ਕਾਰਾਂ ਵਿੱਚੋਂ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੰਟੇਨਰ ਮੁੰਬਈ ਤੋਂ ਸਤਾਰਾ ਜਾ ਰਿਹਾ ਸੀ ਤੇ ਰਸਤੇ ਵਿੱਚ ਇਸਦੀ ਬ੍ਰੇਕ ਫੇਲ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਪੁੱਲ ਤੋਂ ਉਤਰਦੇ ਸਮੇਂ ਕੰਟੇਨਰ ਦੀ ਰਫਤਾਰ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉਸਦੀ ਬ੍ਰੇਕ ਫੇਲ ਹੋ ਗਈ ਹੈ।
ਇਹ ਵੀ ਪੜ੍ਹੋ: ਕੋਰੋਨਾ ਨੂੰ ਮਾਤ ਦੇਵੇਗਾ ਭਾਰਤ, ਤੀਜੇ ਸਵਦੇਸ਼ੀ ਟੀਕੇ ਨਾਲ ਐਂਟੀ-ਕੋਵਿਡ ਗੋਲੀਆਂ ਨੂੰ ਵੀ ਮਿਲੀ ਮਨਜ਼ੂਰੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 5 ਨਵੰਬਰ ਨੂੰ ਵੀ ਨਵਲੇ ਪੁਲ ਨੇੜੇ ਭਿਆਨਕ ਹਾਦਸਾ ਵਾਪਰਿਆ ਸੀ। ਵਡਗਾਓਂ ਇਲਾਕੇ ਵਿੱਚ ਬ੍ਰੇਕ ਫੇਲ ਹੋਣ ਕਾਰਨ ਇੱਕ ਟਰੱਕ ਨੇ ਚਾਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ । ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ । ਇਹ ਹਾਦਸਾ ਮੁੰਬਈ-ਬੰਗਲੁਰੂ ਹਾਈਵੇਅ ‘ਤੇ ਵਡਗਾਓਂ ਇਲਾਕੇ ਵਿੱਚ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਸੀ ।
ਵੀਡੀਓ ਲਈ ਕਲਿੱਕ ਕਰੋ -: