punjab government changed vaccine policy: ਪੰਜਾਬ ਸਰਕਾਰ ਨੇ ਦਬਾਅ ਤੋਂ ਬਾਅਦ ਆਪਣੀ ਵੈਕਸੀਨ ਨੀਤੀ ਬਦਲ ਲਈ ਹੈ।ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਵੈਕਸੀਨ ਨੀਤੀ ਦਾ ਵਿਰੋਧ ਕੀਤਾ ਸੀ।ਜਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਇਹ ਫੈਸਲਾ ਲਿਆ ਹੈ।ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ‘ਤੇ ਸੰਗੀਨ ਦੋਸ਼ ਲਗਾ ਕੇ ਮਾਮਲੇ ਦੀ ਜਾਂਚ ਹਾਈਕੋਰਟ ਤੋਂ ਕਰਵਾਉਣ ਦੀ ਮੰਗ ਕੀਤੀ ਸੀ।
ਕੇਂਦਰੀ ਰਾਜਮੰਤਰੀ ਅਨੁਰਾਗ ਠਾਕੁਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।ਦੂਜੇ ਪਾਸੇ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਮੈਦਾਨ ‘ਚ ਉੱਤਰ ਆਏ ਅਤੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ।ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਫਾਈ ਦਿੱਤੀ ਕਿ ਉਨ੍ਹਾਂ ਦਾ ਟੀਕਿਆਂ ‘ਤੇ ਨਿਯੰਤਰਣ ਨਹੀਂ ਹੈ।
ਉਹ ਸਿਰਫ ਉਪਚਾਰ, ਪ੍ਰੀਖਣ, ਕੋਰੋਨਾ ਦੇ ਟੈਸਟ ਅਤੇ ਟੀਕਾਕਰਨ ਨੂੰ ਦੇਖਦੇ ਹਨ।ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾਈ ਜਾਵੇਗੀ।ਉਹ ਖੁਦ ਵੀ ਮਾਮਲੇ ਦੀ ਜਾਂਚ ਕਰ ਸਕਦੇ ਹਨ।ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਸਨ।ਉਨਾਂ੍ਹ ਨੇ ਕਿਹਾ ਕਿ ਕੈਪਟਨ ਟੀਕਾਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ।ਇਹੀ ਕਾਰਨ ਹੈ ਕਿ ਪੰਜਾਬ ‘ਚ ਟੀਕਿਆਂ ਦੀ ਕਾਲਾਬਾਜ਼ਾਰੀ ਜੋਰਾਂ ‘ਤੇ ਹੈ।
ਇਹ ਵੀ ਪੜੋ:ਭਵਿੱਖ ‘ਚ ਵੀ ਆ ਸਕਦਾ ਹੈ ਕੋਰੋਨਾ ਵਰਗਾ ਸੰਕਟ, ਸਾਨੂੰ ਪਹਿਲਾਂ ਤੋਂ ਤਿਆਰ ਰਹਿਣਾ ਹੋਵੇਗਾ-PM ਮੋਦੀ
ਪੰਜਾਬ ਸਰਕਾਰ ਵੀ ਕੇਂਦਰ ਨੂੰ ਮਿਲਣ ਵਾਲੇ ਮੁਫਤ ਟੀਕਿਆਂ ਦੀ ਖੁਰਾਕ ਨੂੰ 1060 ਰੁਪਏ ‘ਚ ਨਿੱਜੀ ਹਸਪਤਾਲਾਂ ਨੂੰ ਵੇਚ ਰਹੀ ਹੈ।ਉਨ੍ਹਾਂ ਨੇ ਕਿਹਾ ਇੱਕ ਪਾਸੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਦੇਸ਼ਭਰ ‘ਚ 22.10 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।ਦੂਜੇ ਪਾਸੇ ਕਾਂਗਰਸ ਸ਼ਾਸ਼ਿਤ ਪ੍ਰਦੇਸ਼ਾਂ ਵਲੋਂ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਦੀ ਬਰਬਾਦੀ ਕਰ ਕੇ ਟੀਕਾਕਰਨ ਅਭਿਆਨ ਨੂੰ ਹੌਲੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ