punjab governor did not approve: ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ‘ਚ ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕਈ ਕੈਬਿਨੇਟ ਮੰਤਰੀ ਕੇਂਦਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੰਜਾਬ ਦੇ ਰਾਜਪਾਲ ਦੇ ਨਿਵਾਸ ਰਾਜਭਵਨ ਦਾ ਘੇਰਾਵ ਕਰਨਾ ਚਾਹੁੰਦੇ ਹਨ।ਮੰਤਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਜੋ ਬਿੱਲ ਪੰਜਾਬ ਵਿਧਾਨ ਸਭਾ ‘ਚ ਪੰਜਾਬ ਸਰਕਾਰ ਨੇ ਪਾਸ ਕਰਵਾਏ ਸੀ ਉਨ੍ਹਾਂ ਬਿੱਲਾਂ ਨੂੰ ਪੰਜਾਬ ਦੇ ਗਵਰਨਰ ਕੇਂਦਰ ਸਰਕਾਰ ਦੇ ਦਬਾਅ ਕਾਰਨ ਮਨਜ਼ੂਰੀ ਨਹੀਂ ਦੇ ਰਹੇ ਅਤੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਲਈ ਰਾਸ਼ਟਰਪਤੀ ਤੱਕ ਨਹੀਂ ਭੇਜਿਆ ਜਾ ਰਿਹਾ ਹੈ।
ਨਾਲ ਹੀ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਪੈਟਰੋਲ ਡੀਜ਼ਲ ਦੇ ਵਧੇ ਭਾਅ, ਰਸੋਈ ਗੈਸ ਦੇ ਭਾਅ ‘ਚ ਵਾਧੇ ਦੇ ਮੁੱਦੇ ‘ਤੇ ਇਹ ਲੋਕ ਪ੍ਰਦਰਸ਼ਨ ਕਰ ਰਹੇ ਹਨ।ਦੂਜੇ ਪਾਸੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਿਰੇਂਦਰ ਢਿੱਲੋਂ ਖੱਚਰ ਗੱਡੀ ਲੈ ਕੇ ਪ੍ਰਦਰਸ਼ਨ ‘ਚ ਪਹੁੰਚੇ ਅਤੇ ਉਨ੍ਹਾਂ ਨੇ ਖੱਚਰ ਗੱਡੀ ਦੇ ਉੱਪਰ ਇੱਕ ਵਿਅਕਤੀ ਦੀ ਬੈਟਸਮੈਨ ਬਣਿਆ ਰੱਖਿਆ ਸੀ ਜੋ ਕਹਿ ਰਿਹਾ ਸੀ ਕਿ ਮੋਦੀ ਸਰਕਾਰ ਕਾਰਨ ਪੈਟਰੋਲ-ਡੀਜ਼ਲ ਦੇ ਭਾਅ ਨੇ ਸੈਂਕੜਾ ਬਣਾ ਲਿਆ ਹੈ, ਹੁਣ ਹਾਲਾਤ ਇਹ ਹੋ ਗਏ ਹਨ ਕਿ ਲੋਕਾਂ ਨੂੰ ਖੱਚਰ ਗੱਡੀ ਨਾਲ ਚੱਲਣਾ ਪਵੇਗਾ।ਹਾਲਾਂਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕਾਂਗਰਸ ਨੇਤਾਵਾਂ ਨੂੰ ਚੰਡੀਗੜ ਪੁਲਸ ਨੇ ਰਾਜਭਵਨ ਜਾਣ ਤੋਂ ਪਹਿਲਾਂ ਹੀ ਪੰਜਾਬ ਐੱਮਐੱਲਏ ਹਾਸਟਲ ਦੇ ਬਾਹਰ ਰੋਕ ਦਿੱਤਾ ਗਿਆ।ਉਨਾਂ੍ਹ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ।
ਕੈਨੇਡਾ ‘ਚ ਭਿੜੇ ਮੋਦੀ ਭਗਤ ਤੇ ਕਿਸਾਨ ਸਮਰਥਕ, ਲੱਗੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ‘ਚ ਲੱਗੇ ਨਾਅਰੇ