ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚ ਪੰਜਾਬੀ ਜਵਾਨ ਸ਼ਹੀਦ ਹੋ ਗਿਆ ਹੈ। ਇੰਨਾ ਹੀ ਨਹੀਂ ਤੇਜਪਾਲ ਤੋਂ ਇਲਾਵਾ ਇਕ ਹੋਰ ਭਾਰਤੀ ਇਸ ਜੰਗ ਵਿਚ ਸ਼ਹੀਦ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਸਰ ਵਾਸੀ ਤੇਜਪਾਲ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।
ਤੇਜਪਾਲ ਦਾ ਵਿਆਹ 2017 ਵਿਚ ਹੋਇਆ ਸੀ ਤੇ ਉਸ ਦਾ ਇਕ 6 ਸਾਲ ਦਾ ਪੁੱਤਰ ਤੇ 3 ਸਾਲ ਦੀ ਧੀ ਵੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤੇਜਰਪਾਲ ਨੇ ਪਹਿਲਾਂ ਭਾਰਤੀ ਫੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਜਿਹਾ ਨਹੀਂ ਕਰ ਸਕਿਆ। ਇਸ ਲਈ ਬਾਅਦ ਵਿਚ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ। ਉਹ 12 ਜਨਵਰੀ ਨੂੰ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ ਤੇ ਰੂਸੀ ਫੌਜ ‘ਚ ਨੇ ਧੱਕੇ ਨਾਲ ਉਸ ਨੂੰ ਭਰਤੀ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ, ਠੱਗੀ ਦੇ ਇਲਜ਼ਾਮਾਂ ‘ਚ 2 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 3 ਮਾਰਚ ਨੂੰ ਤੇਜਪਾਲ ਦਾ ਫੋਨ ਆਇਆ ਸੀ ਕਿ ਹੁਣ ਉਹ ਕੁਝ ਦਿਨ ਫੋਨ ‘ਤੇ ਗੱਲ ਨਹੀਂ ਕਰ ਸਕੇਗਾ ਕਿਉਕਿ ਉਹ ਯੁੱਧ ਲੜਨ ਜਾ ਰਿਹਾ ਹੈ ਤੇ ਜਦੋਂ ਕਾਫੀ ਦਿਨਾਂ ਤੱਕ ਉਸ ਦਾ ਫੋਨ ਨਹੀਂ ਆਇਆ ਤਾਂ ਪਰਮਿੰਦਰ ਨੇ ਰੂਸ ਦੇ ਆਰਮੀ ਹੈੱਡ ਆਫਿਸ ਵਿਚ ਫੋਨ ਕੀਤਾ ਜਿਥੇ ਤੇਜਪਾਲ ਦੀ ਮੌਤ ਹੋਣ ਬਾਰੇ ਪਤਾ ਲੱਗਾ।