punpun police station four boys punpun river: ਬਿਹਾਰ ‘ਚ ਇੱਕ ਬੇਹੱਦ ਦੁਖਦ ਘਟਨਾ ਸਾਹਮਣੇ ਆਈ ਹੈ ਜਿਥੇ ਨਦੀ ‘ਚ ਨਹਾਉਣ ਗਏ ਚਾਰ ਦੋਸਤ ਡੁੱਬਣ ਲੱਗੇ।ਰੌਲਾ ਪਾਉਣ ‘ਤੇ ਪਿੰਡ ਵਾਸੀਆਂ ਨੇ 3 ਲੜਕਿਆਂ ਨੂੰ ਬਚਾ ਲਿਆ।ਪਰ ਇੱਕ ਦੀ ਡੁੱਬਣ ਨਾਲ ਮੌਤ ਹੋ ਗਈ।ਮਾਮਲਾ ਪਟਨਾ ਦੇ ਪੁਨਪੁਨ ਖੇਤਰ ਦਾ ਹੈ।ਥਾਣਾ ਮੁਖੀ ਕੁੰਦਨ ਕੁਮਾਰ ਨੇ ਦੱਸਿਆ ਕਿ ਚਾਰ ਲੜਕੇ ਮਸੌੜੀ ਥਾਣਾ ਖੇਤਰ ਦੇ ਮਲਕਾਨਾ ਦੇ ਨਿਵਾਸੀ ਹਨ ਜੋ ਪੁਨਪੁਨ ਨਦੀ ‘ਚ ਨਹਾਉਣ ਆਏ ਸੀ।ਨਹਾਉਂਦੇ ਸਮੇਂ ਚਾਰਾਂ ਨੂੰ ਨਦੀ ਦੀ ਡੂੰਘਾਈ ਦਾ ਪਤਾ ਨਹੀਂ ਲੱਗਿਆ ਅਤੇ ਅਚਾਨਕ ਚਾਰੇ ਲੜਕੇ ਡੁੱਬਣ ਲੱਗੇ।ਲੜਕਿਆਂ ਦੇ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਅਤੇ ਨਦੀ
‘ਚ ਛਾਲ ਮਾਰ ਕੇ ਉਕਤ ਲੜਕਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।ਫਿਰਦੌਸ,ਸਾਹਿਲ ਅਤੇ ਆਮਿਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਪਰ ਉਨ੍ਹਾਂ ਦਾ ਚੌਥਾ ਸਾਥੀ ਫਿਰੋਜ ਆਲਮ ਨਦੀ ‘ਚ ਡੁੱਬ ਗਿਆ।ਮ੍ਰਿਤਕ ਦੀ ਲਾਸ਼ ਨੂੰ ਕਾਫੀ ਮੁਸ਼ੱਕਤ ਦੇ ਬਾਅਦ ਨਦੀ ਤੋਂ ਬਾਹਰ ਕੱਢਿਆ ਗਿਆ।ਬਹਰਲਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਪੀਐੱਮਸੀਐੱਚ ਭੇਜ ਦਿੱਤਾ ਅਤੇ ਲਾਸ਼ ਨੂੰ ਪਰਿਵਾਰਕਾਂ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ।ਚਾਰਾਂ ਦੀ ਉਮਰ 13 ਤੋਂ 16 ਸਾਲ ਦੇ ਕਰੀਬ ਸੀ।ਫਿਰਦੌਸ ਆਲਮ ਨੇ ਦੱਸਿਆ ਕਿ ਆਮਿਰ ਆਲਮ ਪੁਨਪੁਨ ਬਾਜ਼ਾਰ ‘ਚ ਇੱਕ ਬਕਸਾ ਪੇਟੀ ਬਣਾਉਣ ਵਾਲੀ ਦੁਕਾਨ ‘ਚ ਰਹਿੰਦਾ ਹੈ ਅਤੇ ਉਸਦੇ ਕਹਿਣ ‘ਤੇ ਅਸੀਂ ਸਾਰੇ ਟ੍ਰੇਨ ‘ਤੇ ਸਵੇਰੇ ਪੁਨਪੁਨ ਬਾਜ਼ਾਰ ਘੁੰਮਣ ਗਏ ਸੀ।ਇਸ ਦੌਰਾਨ ਆਮਿਰ ਨੇ ਸਾਨੂੰ ਨਦੀ ‘ਚ ਨਹਾਉਣ ਦਾ ਸੁਝਾਅ ਦਿੱਤਾ।ਸਾਨੁੂੰ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ ਇਸ ਲਈ ਮਨ੍ਹਾਂ ਕੀਤਾ ਤਾਂ ਆਮਿਰ ਨੂੰ ਸਭ ਨੂੰ ਭਰੋਸਾ ਦਿਵਾਇਆ ਕਿ ਕੁਝ ਨਹੀਂ ਹੋਵੇਗਾ।ਜਿਸ ਦੌਰਾਨ ਇਹ ਘਟਨਾ ਹੋਈ।