Rafale Replica Installed Outside: ਰਾਫੇਲ ਦੇ ਮਾਡਲ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪਹੁੰਚਣ ‘ਤੇ ਹਵਾਈ ਸੈਨਾ ਦੇ ਮੁੱਖੀ ਨੇ ਹਾਲ ਹੀ ਵਿੱਚ ਆਪਣੇ ਘਰ ਦੇ ਬਾਹਰ ਇਸ ਨੂੰ ਲਾਇਆ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਹ ਪ੍ਰਤੀਕ੍ਰਿਤੀ ਕਾਂਗਰਸ ਦੇ ਮੁੱਖ ਦਫਤਰ ਦੇ ਸਾਹਮਣੇ ਲਗਾਈ ਗਈ ਹੈ। ਜਿਸ ਨਾਲ ਕਾਂਗਰਸ ਵੱਲੋਂ ਰਾਫੇਲ ਦੀਆਂ ਕੀਮਤਾਂ ਦੇ ਵਿਰੋਧ ਦਾ ਜਵਾਬ ਦਿੱਤਾ ਜਾ ਸਕੇ।
27 ਜੁਲਾਈ ਨੂੰ ਫਰਾਂਸ ਦੇ ,ਮੇਰੀਨੇਕ ਏਅਰਬੇਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲੀ ਭਾਰਤ ਲਈ ਰਵਾਨਾ ਹੋ ਚੁੱਕਿਆ ਹੈ। ਇਹ 29 ਜੁਲਾਈ ਨੂੰ ਭਾਰਤ ਪਹੁੰਚੇਗੀ। ਇਸ ਦੌਰਾਨ ਰਾਫੇਲ ਦੀ ਪ੍ਰਤੀਕ੍ਰਿਤੀ ਨੂੰ ਏਅਰ ਫੋਰਸ ਦੇ ਚੀਫ਼ ਦੀ ਰਿਹਾਇਸ਼ ‘ਤੇ ਲਗਾਏ ਜਾਣ ਵਾਲੀ ਗੱਲ ਨੂੰ ਹਾਲ ਹੀ ਘਟਨਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ । ਰਾਫੇਲ ਲੜਾਕੂ ਜਹਾਜ਼ ਸੌਦੇ ‘ਤੇ ਸਤੰਬਰ 2016 ਵਿੱਚ ਭਾਰਤ ਅਤੇ ਫਰਾਂਸ ਵਿਚਾਲੇ ਦਸਤਖਤ ਕੀਤੇ ਗਏ ਸਨ। ਸਾਡੀ ਏਅਰਫੋਰਸ ਨੂੰ ਇਸਦੇ ਅਧੀਨ 36 ਆਧੁਨਿਕ ਲੜਾਕੂ ਜਹਾਜ਼ ਮਿਲਣਗੇ। 2019 ਦੌਰਾਨ ਕਾਂਗਰਸ ਨੇ ਇਸ ਸੌਦੇ ਵਿੱਚ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਦੋਸ਼ ਲਗਾਏ ਸਨ । ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ਨੂੰ ਸੰਸਦ ਤੋਂ ਰਾਜਨੀਤਿਕ ਰੈਲੀਆਂ ਵਿੱਚ ਲਿਆਉਂਦਾ । ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਯੂਪੀਏ ਸਰਕਾਰ ਦੌਰਾਨ ਰਾਫੇਲ ਲੜਾਕੂ ਜਹਾਜ਼ ਦੀ ਕੀਮਤ 600 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਮੋਦੀ ਸਰਕਾਰ ਦੌਰਾਨ ਇੱਕ ਰਾਫੇਲ ‘ਤੇ ਲਗਭਗ 1600 ਕਰੋੜ ਰੁਪਏ ਖਰਚ ਆਵੇਗਾ ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਫੋਟੋ ਹੁਣ ਦੀ ਨਹੀਂ ਹੈ। ਦਰਅਸਲ, ਇਹ ਮਾਡਲ 2019 ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਇੱਕ ਮਹੀਨਾ ਪਹਿਲਾਂ ਯਾਨੀ ਕਿ ਅਪ੍ਰੈਲ 2019 ਵਿੱਚ ਏਅਰ ਫੋਰਸ ਦੇ ਚੀਫ ਬੀਐਸ ਧਨੋਆ ਦੇ ਘਰ ਦੇ ਬਾਹਰ ਲਗਾਇਆ ਗਿਆ ਸੀ। ਜੋ ਕਿ ਦਿੱਲੀ ਵਿੱਚ ਕਾਂਗਰਸ ਦਫਤਰ ਦੇ ਬਿਲਕੁਲ ਸਾਹਮਣੇ ਹੈ। ਯਾਨੀ ਕਿ ਰਾਫੇਲ ਦਾ ਮਾਡਲ ਕਾਂਗਰਸ ਦਫ਼ਤਰ ਦੇ ਸਾਹਮਣੇ ਰੱਖਣ ਦਾ ਮਾਮਲਾ ਸਹੀ ਹੈ। ਪਰ, ਇਹ ਹਾਲ ਹੀ ਵਿੱਚ ਨਹੀਂ ਲਗਾਇਆ ਗਿਆ ਬਲਕਿ ਇੱਕ ਸਾਲ ਪਹਿਲਾਂ ਹੀ ਲਗਾਇਆ ਜਾ ਚੁੱਕਿਆ ਹੈ।