ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।ਕੋਰਟ ਨੇ ਕਿਹਾ ਕਿ ਰਾਘਵ ਚੱਢਾ ਨੂੰ ਮੌਜੂਦਾ ਟਾਈਪ-7 ਸਰਕਾਰੀ ਬੰਗਲਾ ਖਾਲੀ ਨਹੀਂ ਕਰਨਾ ਹੋਵੇਗਾ।
ਹਾਈਕੋਰਟ ਨੇ ਹੇਠਲੀ ਅਦਾਲਤ ਦੇ ਰਾਜ ਸਭਾ ਸਕੱਤਰੇਤ ਦੀ ਕਾਰਵਾਈ ‘ਤੇ ਅੰਤਰਿਮ ਰੋਕ ਹਟਾਉਣ ਦੇ ਫੈਸਲੇ ਨੂੰ ਰੱਦ ਕੀਤਾ। ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸਅਨੂਪ ਨੇ ਕਿਹਾ ਕਿ ਰਾਜ ਸਭਾ ਸਕੱਤਰੇਤ ਖਿਲਾਫ ਹਠਲੀ ਅਦਾਲਤ ਦਾ ਪਾਸ ਹੁਕਮ ਬਹਾਲ ਕਰੇਗਾ। ਇਹ ਰੋਕ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਕਿ ਟ੍ਰਾਇਲ ਕੋਰਟ ਅੰਤਰਿਮ ਰਾਹਤ ਲਈ ਉਨ੍ਹਾਂ ਦੀ ਅਪੀਲ ‘ਤੇ ਫੈਸਲਾ ਨਹੀਂ ਕਰ ਲੈਂਦਾ।
ਆਪ ਨੇਤਾ ਰਾਘਵ ਚੱਢਾ ਨੇ ਦਿੱਲੀ ਹਾਈਕੋਰਟ ਦੇ ਫੈਸਲੇ ‘ਤੇ ਕਿਹਾ ਕਿ ਸੱਚ ਤੇ ਨਿਆਂ ਦੀ ਜਿੱਤ ਹੋਈ ਹੈ। ਇਹ ਲੜਾਈ ਬੰਗਲਾ ਬਚਾਉਣ ਦੀ ਨਹੀਂ, ਸੰਵਿਧਾਨ ਬਚਾਉਣ ਦੀ ਸੀ।
ਇਹ ਵੀ ਪੜ੍ਹੋ : 69th ਨੈਸ਼ਨਲ ਫਿਲਮ ਐਵਾਰਡ : ਆਲੀਆ, ਕ੍ਰਿਤੀ, ਪੰਕਜ ਤ੍ਰਿਪਾਠੀ ਨੂੰ ਮਿਲਿਆ ਰਾਸ਼ਟਰੀ ਐਵਾਰਡ (ਦੇਖੋ ਤਸਵੀਰਾਂ)
ਦੱਸ ਦੇਈਏ ਕਿ ਰਾਘਵ ਚੱਢਾ ਦੇ ਵਕੀਲ ਨੇ ਹਾਈਕੋਰਟ ਵਿਚ ਸੁਣਵਾਈ ਦੌਰਾਨ ਕਿਹਾ ਕਿ ਸਾਂਸਦ ਨੂੰ ਨੋਟਿਸ ਦਿੱਤਾ ਗਿਆ ਹੈ ਕਿ ਤੇ ਖਾਲੀ ਕਰਾਉਣਦੀ ਪ੍ਰਕਿਰਿਆ ਚੱਲ ਰਹੀ ਹੈ। ਦੂਜੇ ਪਾਸੇ ਰਾਜ ਸਭਾ ਸਕੱਤਰੇਤ ਨੇ ਹੇਠਲੀ ਅਦਾਲਤ ਖਿਲਾਫ ਦਾਇਰ ਚੱਢਾ ਦੀ ਪਟੀਸ਼ਨ ਦਾ ਵਿਰੋਧ ਕੀਤਾ।
ਵੀਡੀਓ ਲਈ ਕਲਿੱਕ ਕਰੋ -: