Rahul attacks pm and pm cares : ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਹਾਲਾਂਕਿ ਹੁਣ ਨਵੇਂ ਕੇਸ ਘੱਟਣੇ ਸ਼ੁਰੂ ਹੋ ਗਏ ਹਨ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 2 ਲੱਖ 81 ਹਜ਼ਾਰ 386 ਨਵੇਂ ਕੇਸ ਸਾਹਮਣੇ ਆਏ ਹਨ।
ਪਰ ਇਸ ਦੌਰਾਨ ਕਾਂਗਰਸ ਪਾਰਟੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਕ ਵਾਰ ਫਿਰ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕੇਅਰਸ ਅਤੇ ਪੀਐਮ ਮੋਦੀ ਝੂਠੇ ਹਨ ਅਤੇ ਕੰਮ ਕਰਨ ਵਿੱਚ ਅਸਫਲ ਹਨ।
ਰਾਹੁਲ ਗਾਂਧੀ ਨੇ ਕਿਹਾ, “ਪੀ.ਐੱਮ.ਕੇਅਰਜ਼ (PMCares) ਦੇ ਵੈਂਟੀਲੇਟਰ ਅਤੇ ਖੁਦ ਪ੍ਰਧਾਨਮੰਤਰੀ ਵਿੱਚ ਬਹੁਤ ਸਮਾਨਤਾਵਾਂ ਹਨ। ਦੋਵਾਂ ਦਾ ਹੱਦ ਤੋਂ ਜ਼ਿਆਦਾ ਝੂਠਾ ਪ੍ਰਚਾਰ, ਦੋਵੇ ਹੀ ਆਪਣਾ ਕੰਮ ਕਰਨ ਵਿੱਚ ਫੇਲ ਅਤੇ ਲੋੜ ਦੇ ਸਮੇਂ ਦੋਵਾਂ ਨੂੰ ਲੱਭਣਾ ਮੁਸ਼ਕਿਲ ਹੈ।”
ਇਹ ਵੀ ਪੜ੍ਹੋ : ਦੇਸ਼ ਵਿੱਚ 27 ਦਿਨਾਂ ਬਾਅਦ ਘਟੀ ਕੋਰੋਨਾ ਦੀ ਰਫਤਾਰ, ਪਿੱਛਲੇ 24 ਘੰਟਿਆਂ ‘ਚ 2 ਲੱਖ 81 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 4106 ਮੌਤਾਂ
ਵੱਡੀ ਗੱਲ ਇਹ ਹੈ ਕਿ 27 ਦਿਨਾਂ ਬਾਅਦ ਦੇਸ਼ ਵਿੱਚ 3 ਲੱਖ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ। ਪਿੱਛਲੀ ਵਾਰ 20 ਅਪ੍ਰੈਲ 2021 ਨੂੰ ਤਿੰਨ ਲੱਖ ਤੋਂ ਘੱਟ ਕੇਸ ਆਏ ਸਨ। ਉਦੋਂ ਕੇਸਾਂ ਦੀ ਗਿਣਤੀ 2 ਲੱਖ 95 ਹਜ਼ਾਰ ਸੀ। ਇਸ ਦੇ ਨਾਲ ਹੀ ਕੱਲ੍ਹ ਤਿੰਨ ਲੱਖ 78 ਹਜ਼ਾਰ 741 ਲੋਕ ਠੀਕ ਹੋਏ ਹਨ। ਜਦਕਿ ਕੱਲ੍ਹ, ਕੋਰੋਨਾ ਕਾਰਨ 4 ਹਜ਼ਾਰ 106 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਦੇਖੋ : 250 ਪਰਿਵਾਰਾਂ ਦਾ ਢਿੱਡ ਭਰਨ ਵਾਲੀ ਇਹ ਔਰਤ ਅੱਜ ਮੰਗਣ ਲਈ ਹੋਈ ਮਜ਼ਬੂਰ, ਦੇਖ ਤੁਹਾਨੂੰ ਵੀ ਆਵੇਗਾ ਤਰਸ…