ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ਅਤੇ ਕੁੱਝ ਹੋਰ ਥਾਵਾਂ ‘ਤੇ ਮੌਬ ਲਿੰਚਿੰਗ ਦੀਆਂ ਹਾਲ ਹੀ ਦੀਆਂ ਘਟਨਾਵਾਂ ਅਤੇ 2014 ‘ਚ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਪਹਿਲਾਂ ‘ਲਿੰਚਿੰਗ’ ਸ਼ਬਦ ਕਦੇ ਸੁਣਿਆ ਵੀ ਨਹੀਂ ਸੀ।

ਰਾਹੁਲ ਨੇ ‘ਧੰਨਵਾਦ ਮੋਦੀ ਜੀ’ ਹੈਸ਼ਟੈਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ, ‘2014 ਤੋਂ ਪਹਿਲਾਂ ‘ਲਿੰਚਿੰਗ’ ਸ਼ਬਦ ਕਦੇ ਸੁਣਿਆ ਵੀ ਨਹੀਂ ਜਾਂਦਾ ਸੀ।
ਇਹ ਵੀ ਪੜ੍ਹੋ : ਗੈਂਗਵਾਰ! 250 ਕੁੱਤਿਆਂ ਨੂੰ ਮਾਰਨ ਵਾਲੇ 2 ਬਾਂਦਰਾਂ ਨੂੰ ਫੜ ਜੰਗਲਾਤ ਵਿਭਾਗ ਨੇ ਦਿੱਤੀ ਇਹ ਸਜ਼ਾ
ਦੱਸ ਦੇਈਏ ਹੈ ਕਿ ਐਤਵਾਰ ਨੂੰ ਪੰਜਾਬ ਦੇ ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ‘ਨਿਸ਼ਾਨ ਸਾਹਿਬ’ ਦੀ ਬੇਅਦਬੀ ਕਰਨ ਦੇ ਕਾਰਨ ਇੱਕ ਅਣਪਛਾਤੇ ਵਿਅਕਤੀ ਨੂੰ ਭੀੜ ਨੇ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਦੀ ਕੋਸ਼ਿਸ ਤੋਂ ਬਾਅਦ ਵੀ ਭੀੜ ਨੇ ਮੁਲਜ਼ ਵਿਅਕਤੀ ਨੂੰ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet























