rahul gandhi attack on centre government: ਕੋਰੋਨਾ ਸੰਕਟ ਨੂੰ ਲੈ ਕਾਂਗਰਸ ਪਾਰਟੀ ਲਗਾਤਾਰ ਕੇਂਦਰ ‘ਤੇ ਦੋਸ਼-ਪ੍ਰਤੀਦੋਸ਼ ਲਗਾ ਰਹੀ ਹੈ।ਕੇਂਦਰ ਵਲੋਂ ਉਨਾਂ੍ਹ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਟਵਿੱਟਰ ‘ਤੇ ਇੱਕ ਸਵਾਲ ਉਠਾਇਆ ਹੈ ਅਤੇ ਜਵਾਬ ਵੀ ਖੁਦ ਹੀ ਦਿੱਤਾ ਹੈ।ਰਾਹੁਲ ਗਾਂਧੀ ਨੇ ਪੁੱਛਿਆ,’ ਭਾਰਤ ਸਰਕਾਰ ਦਾ ਸਭ ਤੋਂ ਕੁਸ਼ਲ ਮੰਤਰਾਲਾ ਕਿਹੜਾ ਹੈ?
ਇਸੇ ਟਵੀਟ ‘ਚ ਉਨਾਂ੍ਹ ਨੇ ਅੱਗੇ ਲਿਖਿਆ, ‘ਝੂਠ ਅਤੇ ਫਾਲਤੂ ਨਾਅਰੇ ਲਗਾਉਣ ਵਾਲਾ ਗੁਪਤ ਮੰਤਰਾਲੇ’।ਇੱਕ ਦਿਨ ਪਹਿਲਾਂ ਉਨਾਂ੍ਹ ਨੇ ਮਹਾਮਾਰੀ, ਮਹਿੰਗਾਈ, ਬੇਰੋਜ਼ਗਾਰੀ ਦੇ ਮੁੱਦੇ ‘ਤੇ ਟਵੀਟ ‘ਚ ਲਿਖਿਆ ਸੀ।ਮਹਾਮਾਰੀ, ਮਹਿੰਗਾਈ, ਬੇਰੋਜ਼ਗਾਰੀ ਜੋ ਸਭ ਦੇਖਕੇ ਵੀ ਬੈਠਾ ਹੈ ਮੌਨ।ਜਨ-ਜਨ ਦੇਸ਼ ਦਾ ਜਾਣਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਹਰ ਦਿਨ ਦੋ-ਤਿੰਨ ਟਵੀਟ ਕਰਕੇ ਕੋਰੋਨਾ ਮਹਾਂਮਾਰੀ, ਬੇਰੁਜ਼ਗਾਰੀ, ਆਰਥਿਕਤਾ ਦੇ ਮੁੱਦੇ ‘ਤੇ ਕੇਂਦਰ ਦਾ ਘਿਰਾਓ ਕਰਦੇ ਹਨ। ਇਸ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਵੱਖ-ਵੱਖ ਮੁੱਦਿਆਂ ‘ਤੇ ਕੇਂਦਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਦੇ।
ਇਹ ਵੀ ਪੜੋ:ਦਿੱਲੀ ‘ਚ ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਝੌਂਪੜੀਆਂ ਸੜ ਕੇ ਹੋਈਆਂ ਸੁਆਹ
ਇਸ ਤੋਂ ਪਹਿਲਾਂ, ਕਾਂਗਰਸੀ ਨੇਤਾ ਨੇ ਮੰਗ ਕੀਤੀ ਸੀ ਕਿ ਦੇਸ਼ ਦੇ ਹਰ ਨਾਗਰਿਕ ਨੂੰ ਬਿਨਾਂ ਰਜਿਸਟਰੀ ਕੀਤੇ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਇੰਟਰਨੈਟ ਨਹੀਂ ਹੈ, ਉਨ੍ਹਾਂ ਨੂੰ ਜਿਊਣ ਦਾ ਵੀ ਅਧਿਕਾਰ ਹੈ। ਰਾਹੁਲ ਨੇ ਟਵੀਟ ਵਿੱਚ ਲਿਖਿਆ, “ਟੀਕੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਾਫ਼ੀ ਨਹੀਂ ਹੈ। ਟੀਕਾਕਰਨ ਕੇਂਦਰ ਆਉਣ ਵਾਲੇ ਹਰੇਕ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਆਨਲਾਈਨ ਰਜਿਸਟਰਡ ਨਹੀਂ ਕਰਵਾਏ ਹਨ, ਜਿਨ੍ਹਾਂ ਕੋਲ ਇੰਟਰਨੈਟ ਨਹੀਂ ਹੈ, ਉਨ੍ਹਾਂ ਨੂੰ ਵੀ ਜਿਊਣ ਦਾ ਅਧਿਕਾਰ ਹੈ।”
ਇਹ ਵੀ ਪੜੋ:Jaspreet Jassi ਅੰਤਿਮ ਸਸਕਾਰ live, ਭੈਣ ਨੇ ਦਿੱਤੀ ਮੁੱਖ ਅਗਨੀ,ਜਿਨ੍ਹਾਂ ਦੇ ਕੰਮ ਸੰਵਾਰੇ, ਭੁੱਬਾਂ ਮਾਰ ਰੋਏ ਉਹ ਲੋਕ