rahul gandhi attack on modi government: ਪੂਰੇ ਦੇਸ਼ ‘ਚ ਕੋਰੋਨਾ ਦੀ ਸਥਿਤੀ ਬਹੁਤ ਹੀ ਭਿਆਨਕ ਹੋ ਚੁੱਕੀ ਹੈ।ਜਿਸ ਨੂੰ ਲੈ ਕੇ ਸਰਕਾਰਾਂ ਆਪਸ ‘ਚ ਸਿਆਸਤ ਕਰ ਰਹੀਆਂ ਹਨ, ਇਕ ਦੂਜੇ ਵਿਰੁੱਧ ਰੋਟੀਆਂ ਸੇਕ ਰਹੇ ਹਨ।ਇਸੇ ਦੌਰਾਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ‘ਚ ਬੱਚਿਆਂ ਨੂੰ ਕੋਰੋਨਾ ਤੋਂ ਬੱਚਿਆ ਬਚਾਉਣਾ ਚਾਹੀਦਾ।
ਬੱਚਿਆਂ ਦੇ ਇਲਾਜ ਦੀ ਸੁਵਿਧਾਵਾਂ, ਵੈਕਸੀਨ ਦੇ ਪ੍ਰੋਟੋਕਾਲ ਹੁਣੇ ਹੀ ਤੈਅ ਹੋ ਜਾਣੇ ਚਾਹੀਦੇ ਹਨ।ਰਾਹੁਲ ਗਾਂਧੀ ਨੇ ਕੇਂਦਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਰਤ ਦੇ ਭਵਿੱਖ ਲਈ ਵਰਤਮਾਨ ਦੇ ਮੋਦੀ ਸਿਸਟਮ ਨੂੰ ਨੀਂਦ ਤੋਂ ਜਾਗਣ ਦੀ ਲੋੜ ਹੈ।ਇਸ ਤੋਂ ਪਹਿਲਾਂ ਦਿੱਲੀ ‘ਚ ਸੰਕਰਮਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਸੀ।ਕੋਰੋਨਾ ਤੋਂ 5 ਸਾਲ ਦੀ ਪਰੀ ਅਤੇ ਇੱਕ 9 ਸਾਲ ਦੇ ਕ੍ਰਿਸ਼ੂ ਦੀ ਮੌਤ ਹੋ ਗਈ ਹੈ।ਇਨ੍ਹਾਂ ਦੋਵਾਂ ਬੱਚਿਆਂ ਦਾ ਇਲਾਜ ਦਿੱਲੀ ਦੇ ਜੀਟੀਬੀ ਹਸਪਤਾਲ ‘ਚ ਚਲ ਰਿਹਾ ਸੀ।
ਇਹ ਵੀ ਪੜੋ:ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੁਝ ਲੋਕਾਂ ਨੇ ਬਣਾਇਆ ਡਰ ਦਾ ਵਾਤਾਵਰਨ- ਯੋਗੀ ਆਦਿੱਤਿਆਨਾਥ
5 ਸਾਲ ਦੀ ਪਰੀ ਸੰਕਰਮਿਤ ਹੋਣ ਤੋਂ ਬਾਅਦ 6 ਦਿਨ ਤੱਕ ਵੈਂਟੀਲੇਟਰ ‘ਤੇ ਰਹੀ।ਇਲਾਜ ਦੌਰਾਨ ਪਿਛਲ਼ੇ ਬੁੱਧਵਾਰ ਨੂੰ ਉਸਦੀ ਮੌਤ ਹੋ ਗਈ।ਦੂਜੇ ਪਾਸੇ 9 ਸਾਲ ਦੇ ਕ੍ਰਿਸ਼ੂ ਦੀ ਵੀ ਮੌਤ ਕੋਰੋਨਾ ਨਾਲ ਹੋਈ।ਪਰਿਵਾਰ ਵਾਲੇ ਦੱਸਦੇ ਹਨ ਕਿ ਬੁੱਧਵਾਰ ਨੂੰ ਅਚਾਨਕ ਹੀ ਉਸਦੀ ਸਿਹਤ ਵਿਗੜੀ ਉਸਤੋਂ ਬਾਅਦ ਉਸਨੂੰ ਜੀਟੀਬੀ ਹਸਪਤਾਲ ‘ਚ ਭਰਤੀ ਕਰਵਾਇਆ।ਜਿੱਥੇ ਵੀਰਵਾਰ ਨੂੰ ਉਸਦੀ ਮੌਤ ਹੋ ਗਈ ਹੈ।ਜੀਟੀਬੀ ਹਸਪਤਾਲ ਦੇ ਮੁਤਾਬਕ ਦੋਵਾਂ ਬੱਚਿਆਂ ਦੇ ਆਕਸੀਜਨ ਲੈਵਲ 30 ਤੋਂ ਹੇਠਾਂ ਪਹੁੰਚ ਗਿਆ ਸੀ ਅਤੇ ਲੰਗਸ ‘ਚ ਇਨਫੈਕਸ਼ਨ ਕਾਫੀ ਜਿਆਦਾ ਆ ਗਿਆ ਸੀ।
ਇਹ ਵੀ ਪੜੋ:ਦੋਵੇਂ ਹੱਥ ਹੈ ਨਹੀਂ ਅਪਾਹਿਜ ਐ ਤੇ ਉੱਤੋਂ ਕੋਰੋਨਾ ਹੋ ਗਿਆ, ਕਿਵੇਂ ਹੌਂਸਲੇ ਨਾਲ ਕੋਰੋਨਾ ਨੂੰ ਖੂੰਜੇ ਲਾਇਆ ਬੰਦੇ ਨੇ !