rahul gandhi attack on pm modi: ਦੇਸ਼ ‘ਚ ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੀ ਰਫਤਾਰ ਹੁਣ ਘੱਟ ਹੋਣ ਲੱਗੀ ਹੈ।ਹਾਲਾਂਕਿ, ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ ਵੀ ਦੇਸ਼ ਡਰਾ ਰਿਹਾ ਹੈ।ਇਸ ਦੌਰਾਨ, ਪੂਰੇ ਮੁੱਦੇ ਨੂੰ ਲੈ ਕੇ ਵਿਰੋਧੀ ਦਲਾਂ ਵਲੋਂ ਲਗਾਤਾਰ ਕੋਰੋਨਾ ਪ੍ਰਬੰਧਨ ਅਤੇ ਵੈਕਸੀਨੇਸ਼ਨ ਨੀਤੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲੇ ਕੀਤੇ ਜਾ ਰਹੇ ਹਨ।ਕਾਂਗਰਸ ਨੇਤਾ ਅਤੇ ਕੇਰਲ ਦੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਵੀ ਵੈਕਸੀਨੇਸ਼ਨ ਦੀ ਨੀਤੀ ਨੂੰ ਲੈ ਕੇ ਕੇਂਦਰ ‘ਤੇ ਹਮਲਾਵਰ ਰੁਖ ਅਖਤਿਆਰ ਕੀਤੇ ਹੋਏ ਹਨ।
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ।ਰਾਹੁਲ ਨੇ ਕਿਹਾ-” ਮੋਦੀ ਸਰਕਾਰ ਦੀ ਜ਼ੀਰੋ ਵੈਕਸੀਨ ਨੀਤੀ ਭਾਰਤ ਮਾਤਾ ਦੇ ਸੀਨੇ ‘ਚ ਖੰਜ਼ਰ ਦਾ ਕੰਮ ਕਰ ਰਹੀ ਹੈ, ਇਹ ਇੱਕ ਦੁਖਦਾਈ ਸੱਚ ਹੈ।ਕਾਂਗਰਸ ਦੇ ਸਾਬਕਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਝੂਠੀ ਛਵੀ’ ਦੇ ਲਈ ਉਨ੍ਹਾਂ ਦੀ ਸਰਕਾਰ ਦੇ ਕਿਸੇ ਵਿਭਾਗ ਦੇ ਮੰਤਰੀ ਕਿਸੇ ਵੀ ਵਿਸ਼ੇ ‘ਤੇ ਬੋਲਣ ਨੂੰ ਮਜ਼ਬੂਰ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ”ਪ੍ਰਧਾਨ ਮੰਤਰੀ ਦੀ ਝੂਠੀ ਛਵੀ ਦੇ ਲਈ ਕਿਸੇ ਵੀ ਵਿਭਾਗ ਦਾ ਮੰਤਰੀ ਕਿਸੇ ਵੀ ਵਿਸ਼ੇ ‘ਤੇ ਕੁਝ ਵੀ ਬੋਲਣ ਲਈ ਮਜ਼ਬੂਰ ਹੈ।ਕੋਰੋਨਾ ਸੰਕਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਟੀਕਾਕਰਨ ਦੀ ਜੋ ਗਤੀ ਅਜੇ ਚੱਲ ਰਹੀ ਹੈ ਉਹ ਜੇਕਰ ਇਸੇ ਪ੍ਰਕਾਰ ਚੱਲਦੀ ਰਹੀ ਤਾਂ ਉਸਦੇ ਪੂਰਾ ਹੋਣ ‘ਚ ਤਿੰਨ ਸਾਲ ਲੱਗ ਜਾਣਗੇ।
ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ ਕਿ, ”ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਅੱਜ ਤੱਕ ਕੋਰੋਨਾ ਸਮਝ ਹੀ ਨਹੀਂ ਆਇਆ ਹੈ।ਕੋਰੋਨਾ ਸਿਰਫ ਇੱਕ ਬੀਮਾਰੀ ਨਹੀਂ ਹੈ, ਕੋਰੋਨਾ ਇੱਕ ਬਦਲਦੀ ਹੋਈ ਬੀਮਾਰੀ ਹੈ।ਤੁਸੀਂ ਇਸਨੂੰ ਜਿੰਨਾ ਸਮਾਂ ਦਿਉਗੇ ਇਹ ਉਨਾ ਖਤਰਨਾਕ ਬਣਦਾ ਜਾ ਰਿਹਾ ਹੈ।ਇਹ ਦੂਜੀ ਲਹਿਰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ, ਪ੍ਰਧਾਨ ਮੰਤਰੀ ਨੇ ਜੋ ਨੌਟੰਕੀ ਕੀਤੀ, ਆਪਣੀ ਜਿੰਮੇਵਾਰੀ ਪੂਰੀ ਨਹੀਂ ਕੀਤੀ ਉਸਦਾ ਕਾਰਨ ਦੂਜੀ ਲਹਿਰ ਹੈ।ਜੇਕਰ ਵੈਕਸੀਨੇਸ਼ਨ ਇਸੇ ਤਰ੍ਹਾਂ ਨਾਲ ਚਲਦਾ ਗਿਆ ਤਾਂ ਮਈ 2024 ‘ਚ ਭਾਰਤ ਦੀ ਪੂਰੀ ਜਨਤਾ ਦਾ ਵੈਕਸੀਨੇਸ਼ਨ ਹੋਵੇਗਾ।
ਇਹ ਵੀ ਪੜੋ:Patiala ਦੀਆਂ ਸੜਕਾਂ ‘ਤੇ ਕਿੰਨਰਾਂ ਨੇ ਪਾ ‘ਤਾ ਗਾਹ, ਚੜ੍ਹ ਗਏ ਬੱਸਾਂ ਦੇ ਉੱਪਰ,ਗੱਡੀਆਂ ਅੱਗੇ ਲੰਮੇ ਪੈ-ਪੈ ਪਾਇਆ ਭੜਥੂ