ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੱਪੜਿਆਂ ‘ਤੇ ਵਧੀਆਂ ਜੀਐਸਟੀ ਦਰਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਖਬਰ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਕਿਹਾ ਕਿ ‘ਅੱਛੇ ਦਿਨਾਂ’ ਦਾ ਪਰਦਾਫਾਸ਼ ਹੋ ਰਿਹਾ ਹੈ।
ਦਰਅਸਲ, ਵਿੱਤ ਮੰਤਰਾਲੇ ਨੇ ਕੱਪੜਿਆਂ ‘ਤੇ ਜੀਐਸਟੀ ਦੀ ਦਰ 5 ਤੋਂ ਵਧਾ ਕੇ 12 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਦਾ ਇਹ ਫੈਸਲਾ 1 ਜਨਵਰੀ 2022 ਤੋਂ ਲਾਗੂ ਹੋਵੇਗਾ। ਕੇਂਦਰ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ, “GST ਵਿੱਚ ਕੀਤਾ 140 ਫੀਸਦੀ ਵਾਧਾ। ਜਾਰੀ ਹੈ ‘ਅੱਛੇ ਦਿਨਾਂ’ ਦਾ ਪਰਦਾਫਾਸ਼।”
ਇਹ ਵੀ ਪੜ੍ਹੋ : ਵਿਵਾਦਾਂ ‘ਚ ਘਿਰੇ ਦਿੱਗਜ ਫੁੱਟਬਾਲਰ ਮੈਰਾਡੋਨਾ, ਡਰੱਗ ਦੇ ਇਕ ਕੁੜੀ ਨਾਲ ਕੀਤਾ ਸੀ ਜ਼ਬਰ-ਜਨਾਹ !
ਵਿੱਤ ਮੰਤਰਾਲੇ ਨੇ ਹੱਥ ਨਾਲ ਬਣੇ ਫਾਈਬਰ (MMF), ਧਾਗੇ, ਕੱਪੜੇ ਅਤੇ ਲਿਬਾਸ ‘ਤੇ 12 ਫੀਸਦੀ ਜੀਐਸਟੀ ਦਰ ਨੂੰ ਨੋਟੀਫਾਈ ਕੀਤਾ ਹੈ। ਇਸ ਤਰ੍ਹਾਂ MMF ਟੈਕਸਟਾਈਲ ਵੈਲਿਊ ਚੇਨ ਵਿੱਚ ਰਿਵਰਸ ਟੈਕਸ ਢਾਂਚੇ ਨੂੰ ਠੀਕ ਕੀਤਾ ਗਿਆ ਹੈ। ਮੌਜੂਦਾ ਸਮੇਂ ‘ਚ MMF ‘ਤੇ GST ਦੀ ਦਰ 18 ਫੀਸਦੀ, MMF ਧਾਗੇ ‘ਤੇ 12 ਅਤੇ MMF ਕੱਪੜੇ ‘ਤੇ 5 ਫੀਸਦੀ ਹੈ। ਗੌਰਤਲਬ ਹੈ ਕਿ ਜੀ. ਐੱਸ. ਟੀ. ਦਰਾਂ ਵਧਾਉਣ ਜਾਂ ਘਟਾਉਣ ਦਾ ਫ਼ੈਸਲਾ ਜੀ. ਐੱਸ. ਟੀ. ਪ੍ਰੀਸ਼ਦ ਲੈਂਦੀ ਹੈ ਜਿਸ ਵਿੱਚ ਸਾਰੇ ਸੂਬਿਆਂ ਦੇ ਵਿੱਤ ਮੰਤਰੀ ਸ਼ਾਮਲ ਹੁੰਦੇ ਹਨ ਅਤੇ ਸਹਿਮਤੀ ਲੈਣ ਮਗਰੋਂ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: