Rahul gandhi attacks modi government : ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਦੇਸ਼ ਵਿੱਚ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਭਾਰਤ ਵਿੱਚ ਮੌਜੂਦਾ ਲੋਕਤੰਤਰੀ ਸਥਿਤੀ ਦੀ ਕੁੱਝ ਵਿਦੇਸ਼ੀ ਸੰਗਠਨਾਂ ਨੇ ਆਲੋਚਨਾ ਕੀਤੀ ਹੈ, ਜਿਸ ‘ਤੇ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਥਿਤੀ ਉਨ੍ਹਾਂ ਦੇ ਅੰਦਾਜ਼ੇ ਨਾਲੋਂ ਵੀ ਮਾੜੀ ਹੈ। ਅਮਰੀਕਾ ਦੀ ਬ੍ਰਾਉਨ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਲੋਕਤੰਤਰ ਬਾਰੇ ਕਿਸੇ ਹੋਰ ਸੰਸਥਾ ਤੋਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਪਰ, ਉਨ੍ਹਾਂ ਨੇ ਜੋ ਟਿੱਪਣੀ ਕੀਤੀ ਹੈ ਉਹ ਬਿਲਕੁਲ ਸਹੀ ਹੈ। ਭਾਰਤ ਵਿੱਚ ਹਾਲਾਤ ਉਸ ਤੋਂ ਵੀ ਮਾੜੇ ਹਨ, ਜਿਨ੍ਹਾਂ ਉਨ੍ਹਾਂ ਨੇ ਸੋਚਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿੱਛਲੇ ਦਿਨੀਂ ਫ੍ਰੀਡਮ ਹਾਊਸ ਅਤੇ ਇੱਕ ਹੋਰ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ, ਇਸ ਦੇ ਨਾਲ ਹੀ ਹੁਣ ਭਾਰਤ ‘ਅੰਸ਼ਕ ਤੌਰ’ ਤੇ ਆਜ਼ਾਦ ਹੈ।
ਭਾਰਤ ਸਰਕਾਰ ਨੇ ਅਜਿਹੀਆਂ ਰਿਪੋਰਟਾਂ ਨੂੰ ਸਰਾਸਰ ਰੱਦ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਕਿਸੇ ਨੂੰ ਸਿਰਫ ਵੋਟਾਂ ਪਵਾ ਕੇ ਨਹੀਂ ਜਿੱਤਾਉਣਾ ਨਹੀਂ ਹੁੰਦਾ। ਇਹ ਸਾਰੀਆਂ ਸੰਸਥਾਵਾਂ ਪ੍ਰਤੀ ਬਿਰਤਾਂਤ ਪੈਦਾ ਕਰਦਾ ਹੈ, ਤਾਂ ਜੋ ਦੇਸ਼ ਸਹੀ ਢੰਗ ਨਾਲ ਚੱਲ ਸਕੇ। ਰਾਹੁਲ ਨੇ ਕਿਹਾ ਕਿ ਇੱਥੋਂ ਤੱਕ ਕਿ ਸੱਦਾਮ ਹੁਸੈਨ ਅਤੇ ਗੱਦਾਫੀ ਵਰਗੇ ਲੋਕ ਵੀ ਚੋਣਾਂ ਕਰਵਾਉਂਦੇ ਸਨ ਅਤੇ ਜਿੱਤ ਜਾਂਦੇ ਸਨ, ਪਰ ਉਦੋਂ ਕੋਈ ਢਾਂਚਾ ਨਹੀਂ ਸੀ ਜੋ ਉਨ੍ਹਾਂ ਨੂੰ ਮਿਲੀ ਵੋਟ ਦੀ ਰਾਖੀ ਕਰ ਸਕੇ। ਕਾਂਗਰਸ ਵਿੱਚ ਵੱਖ ਵੱਖ ਆਵਾਜ਼ਾਂ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੇ ਅੰਦਰ ਉਸਦੀ ਵਿਚਾਰਧਾਰਕ ਲੜਾਈ ਲੜ ਰਿਹਾ ਹਾਂ ਅਤੇ ਮੈਂ ਇਸ ਤੋਂ ਪਿੱਛੇ ਨਹੀਂ ਹਟਾਂਗਾ। ਰਾਹੁਲ ਨੇ ਕਿਹਾ ਕਿ ਆਰਐਸਐਸ ਅਤੇ ਇਸ ਦੀਆਂ ਨੀਤੀਆਂ ਵਿਰੁੱਧ ਵੀ ਮੇਰੀ ਲੜਾਈ ਜਾਰੀ ਰਹੇਗੀ।ਰਾਹੁਲ ਗਾਂਧੀ ਨੇ ਕਿਹਾ ਕਿ ਤਕਰੀਬਨ ਤੀਹ ਸਾਲਾਂ ਤੋਂ ਮੇਰੇ ਪਰਿਵਾਰ ਕੋਈ ਵੀ ਵਿਅਕਤੀ ਸੱਤਾ ਦਾ ਹਿੱਸਾ ਨਹੀਂ ਰਿਹਾ, ਫਿਰ ਵੀ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਸਾਡੇ ਕੋਲ ਸ਼ਕਤੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਪਹਿਲਾਂ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ ਕਿ ਭਾਰਤ ‘ਚ ਲੋਕਤੰਤਰ ਖ਼ਤਰੇ ਵਿੱਚ ਹੈ।