rahul gandhi attacks modi government on vaccine: ਕੋਰੋਨਾ ਵਾਇਰਸ ਨੇ ਮਹਾਸੰਕਟ ਦੌਰਾਨ ਦੇਸ਼ ‘ਚ ਵੈਕਸੀਨੇਸ਼ਨ ਦਾ ਕੰਮ ਜਾਰੀ ਹੈ।ਵੱਖ-ਵੱਖ ਸੂਬਿਆਂ ‘ਚ ਵੈਕਸੀਨ ਦੀ ਕਮੀ ਕਾਰਨ ਟੀਕਾਕਰਨ ਦੀ ਰਫਤਾਰ ਧੀਮੀ ਪੈ ਗਈ ਹੈ।ਸ਼ੁੱਕਰਵਾਰ ਨੂੰ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਦੀ ਵੈਕਸੀਨ ਨੀਤੀ ‘ਤੇ ਸਵਾਲ ਖੜੇ ਕੀਤੇ ਹਨ ਅਤੇ ਕਿਹਾ ਹੈ ਕਿ ਇਹ ਸਭ ਤੋਂ ਵੱਡੀ ਸਮੱਸਿਆ ਹੈ।
ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਟਵੀਟ ਕਰ ਲਿਖਿਆ ਹੈ ਕਿ ਕੇਂਦਰ ਸਰਕਾਰ ਦੀ ਵੈਕਸੀਨ ਨੀਤੀ ਸਮੱਸਿਆ ਨੂੰ ਹੋਰ ਵਿਗਾੜ ਰਹੀ ਹੈ, ਜੋ ਭਾਰਤ ਝੱਲ ਨਹੀਂ ਸਕਦਾ।ਵੈਕਸੀਨ ਦੀ ਖ੍ਰੀਦ ਕੇਂਦਰ ਨੂੰ ਕਰਨੀ ਚਾਹੀਦੀ ਹੈ ਵੰਡਣ ਦੀ ਜ਼ਿੰਮੇਵਾਰੀ ਸੂਬਿਆਂ ਨੂੰ ਦਿੱਤੀ ਜਾਣੀ ਚਾਹੀਦੀ।ਤੁਹਾਨੂੰ ਦੱਸਣਯੋਗ ਹੈ ਕਿ ਵੈਕਸੀਨ ਨੀਤੀ ਨੂੰ ਲੈ ਕੇ ਕਈ ਸਿਆਸੀ ਦਲ ਸਵਾਲ ਖੜੇ ਕਰ ਚੁੱਕੇ ਹਨ।
ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਵਿਦੇਸ਼ਾਂ ਤੋਂ ਵੈਕਸੀਨ ਨੂੰ ਕੇਂਦਰ ਸਰਕਾਰ ਨੂੰ ਖ੍ਰੀਦਣਾ ਚਾਹੀਦਾ, ਤਾਂ ਕਿ ਇੱਕ ਦੇਸ਼ ਦੇ ਰੂਪ ‘ਚ ਸਾਨੂੰ ਵੈਕਸੀਨ ਮਿਲਣ ‘ਚ ਆਸਾਨੀ ਹੋਵੇ।ਰਾਹੁਲ ਗਾਂਧੀ ਲਗਾਤਾਰ ਵੈਕਸੀਨ ਨੀਤੀ ‘ਤੇ ਸਵਾਲ ਉਠਾ ਰਹੇ ਹਨ, ਬੀਤੇ ਦਿਨੀਂ ਵੀ ਉਨਾਂ੍ਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ।ਰਾਹੁਲ ਤੋਂ ਇਲਾਵਾ ਵਿਰੋਧੀ ਨੇਤਾਵਾਂ ਨੇ ਕਾਂਗਰਸ ਦੀ ਅਗਵਾਈ ‘ਚ ਪ੍ਰਧਾਨ ਮੰਤਰੀ ਨੂੰ ਚਿੱਠੀ iਲ਼ਖੀ ਸੀ।ਜਿਸ ‘ਚ ਦੇਸ਼ਵਿਆਪੀ ਵੈਕਸੀਨੇਸ਼ਨ ਦੇ ਅਭਿਆਨ ‘ਚ ਤੇਜੀ ਲਿਆਉਣ ਅਤੇ ਇਸ ਨੂੰ ਮੁਫਤ ‘ਚ ਚਲਾਉਣ ਦੀ ਅਪੀਲ ਕੀਤੀ ਸੀ।