ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਰਾਫੇਲ ਡੀਲ ਚਰਚਾ ਵਿੱਚ ਹੈ । ਰਾਫੇਲ ਡੀਲ ਵਿੱਚ ਹੋਏ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਫਰਾਂਸ ਵਿੱਚ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਹੁਣ ਕਾਂਗਰਸ ਲਗਾਤਾਰ ਮੋਦੀ ਸਰਕਾਰ ‘ਤੇ ਹਮਲਾ ਕਰ ਰਹੀ ਹੈ ।
ਰਾਫੇਲ ਡੀਲ ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ, ਇਸ ਵਾਰ ਰਾਹੁਲ ਨੇ ਰਾਫੇਲ ਡੀਲ ਦੇ ਨਾਲ-ਨਾਲ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਲਿਖਿਆ,’ ‘ਖਾਲੀ ਥਾਂ ਭਰੋ …’ਮਿੱਤਰਾਂ ਵਾਲਾ ਰਾਫੇਲ ਹੈ, ਟੈਕਸ ਵਸੂਲੀ- ਮਹਿੰਗਾ ਤੇਲ ਹੈ, ਪੀਐਸਯੂ-ਪੀਐਸਬੀ ਦੀ ਅੰਨ੍ਹੇਵਾਹ ਸੇਲ ਹੈ ਅਤੇ ਸਵਾਲ ਕਰੋ ਤਾਂ ਜੇਲ੍ਹ ਹੈ… ਮੋਦੀ ਸਰਕਾਰ ____ਹੈ!”
ਦੱਸ ਦੇਈਏ ਕਿ ਕਾਂਗਰਸ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ, ਚਾਹੇ ਉਹ ਰਾਫੇਲ ਨਾਲ ਜੁੜਿਆ ਵਿਵਾਦ ਹੋਵੇ ਜਾਂ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਹੋਣ, ਕਾਂਗਰਸ ਲਗਾਤਾਰ ਮੋਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧ ਰਹੀ ਹੈ । ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਵਾਰ ਵਾਰ ਨਿਸ਼ਾਨਾ ਸਾਧਿਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਦੋਸ਼ੀ ਦੱਸਿਆ ਸੀ।