ਪੈਂਗੌਂਗ ਝੀਲ ਦੇ ਕੰਢੇ ‘ਤੇ ਗੁਆਂਢੀ ਦੇਸ਼ ਚੀਨ ਪੁਲ ਬਣਾ ਰਿਹਾ ਹੈ, ਜਿਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਕਿਤੇ ਪ੍ਰਧਾਨ ਮੰਤਰੀ ਨੂੰ ਇਸ ਪੁਲ ਦਾ ਉਦਘਾਟਨ ਕਰਨ ਨਾ ਚਲੇ ਜਾਣ। ਰਾਹੁਲ ਗਾਂਧੀ ਨੇ ਲਿਖਿਆ, ‘ ਸਾਡੇ ਦੇਸ਼ ‘ਚ ਚੀਨ ਇਕ ਕੂਟਨੀਤਕ ਪੁਲ ਦਾ ਨਿਰਮਾਣ ਕਰ ਰਿਹਾ ਹੈ। ਪੀਐਮ ਦੀ ਚੁੱਪੀ ਕਾਰਨ PLA ਦੇ ਹੌਂਸਲੇਂ ਵਧਦੇ ਜਾ ਰਹੇ ਹਨ। ਹੁਣ ਤਾਂ ਇਹ ਡਰ ਹੈ ਕਿ ਕਿਤੇ ਪ੍ਰਧਾਨ ਮੰਤਰੀ ਇਸ ਪੁਲ ਦਾ ਵੀ ਉਦਘਾਟਨ ਕਰਨ ਨਾ ਪੁਹੰਚ ਜਾਣ।
ਤੁਹਾਨੂੰ ਦੱਸ ਦੇਈਏ ਕਿ ਚੀਨ ਭਾਰਤ ਨਾਲ ਲੱਗਦੀ ਸਰਹੱਦ ‘ਤੇ ਨਿਰਮਾਣ ਦਾ ਕੰਮ ਵਧਾਂਦਾ ਜਾ ਰਿਹਾ ਹੈ। ਸੈਟੇਲਾਈਟ ਤੋਂ ਕਲਿੱਕ ਕੀਤੀਆਂ ਗਈਆਂ ਨਵੀਆਂ ਫੋਟੋਆਂ ਤੋਂ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਭਾਰੀ ਠੰਢ ਵਿਚ ਵੀ ਪੈਂਗੌਂਗ ਤਸੋ ਝੀਲ ‘ਤੇ ਤੇਜੀ ਨਾਲ ਪੁਲ ਦਾ ਨਿਰਮਾਣ ਕੀਤਾ ਹੈ। ਇਹ ਨਿਰਮਾਣ ਚੀਨੀ ਕਬਜ਼ੇ ਵਾਲੇ ਖੇਤਰ ਦੇ ਬਿਲਕੁਲ ਨੇੜੇ ਕੀਤਾ ਜਾ ਰਿਹਾ ਹੈ, ਜਿਸ ‘ਤੇ ਸਾਲਾਂ ਤੋਂ ਭਾਰਤ ਦਾਅਵਾ ਕਰਦਾ ਆ ਰਿਹਾ ਹੈ।
ਇਹ ਵੀ ਪੜ੍ਹੋ: ED ਨੇ ਭੁਪਿੰਦਰ ਹਨੀ ਨੂੰ ਲਿਆ ਹਿਰਾਸਤ ‘ਚ, 6 ਕਰੋੜ ਰੁਪਏ ਦੀ ਨਕਦੀ ਕੀਤੀ ਗਈ ਬਰਾਮਦ
ਸੈਟੇਲਾਈਟ ਤਸਵੀਰਾਂ ਯੂਰਪ ਦੀ ਸਪੇਸ ਫਰਮ ਮੈਕਸਾਰ ਟੈਕਨਾਲੋਜੀਜ਼ ਦੁਆਰਾ ਜਾਰੀ ਕੀਤੀ ਗਈਆਂ ਹਨ। ਪਿਛਲੇ ਸਾਲ ਸਤੰਬਰ ਵਿੱਚ ਝੀਲ ਦੇ ਉੱਤਰੀ ਕਿਨਾਰੇ ਤੋਂ ਪੁਲ ਦਾ ਨਿਰਮਾਣ ਸ਼ੁਰੂ ਹੋਇਆ ਸੀ, ਜੋ ਦੱਖਣੀ ਤੱਟ ਤੱਕ ਪੂਰਾ ਹੋਣ ਤੋਂ ਕੁਝ ਮੀਟਰ ਦੂਰ ਹੈ।
ਇਸ ਨਾਲ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (PLA) ਨੂੰ ਪੈਂਗੋਂਗ ਝੀਲ ਦੇ ਵਿਵਾਦਿਤ ਖੇਤਰਾਂ ਤੱਕ ਪਹੁੰਚ ਬਣਾਉਣ ਵਿਚ ਕਾਫੀ ਆਸਾਨੀ ਹੋ ਜਾਏਗੀ। ਇਸ ਨਾਲ ਝੀਲ ਦੇ ਦੋਵਾਂ ਸਿਰਿਆਂ ਦੀ ਦੂਰੀ 200 ਕਿਲੋਮੀਟਰ ਤੋਂ ਘਟ ਕੇ 40-50 ਕਿਲੋਮੀਟਰ ਤਕ ਰਹਿ ਜਾਵੇਗੀ। ਪੈਂਗੌਂਗ ਤਸੋ ਝੀਲ ਦਾ ਇੱਕ ਤਿਹਾਈ ਹਿੱਸਾ ਭਾਰਤ ਦੇ ਲੱਦਾਖ ਅਤੇ ਬਾਕੀ ਤਿੱਬਤ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: