ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਜਯੰਤੀ ਮੌਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਰਾਹੁਲ ਨੇ ਲਿਖਿਆ ਹੈ ਕਿ- “ਜਿੱਤ ਲਈ ਸਿਰਫ ਇੱਕ ਸੱਤਿਆਗ੍ਰਹਿ ਹੀ ਕਾਫੀ ਹੈ। ਮਹਾਤਮਾ ਗਾਂਧੀ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ।” ਰਾਹੁਲ ਗਾਂਧੀ ਵੱਲੋਂ ਗਾਂਧੀ ਜਯੰਤੀ ‘ਤੇ ਟਵਿੱਟਰ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਅੰਦੋਲਨ ਅਤੇ ਕਿਸਾਨ ਅੰਦੋਲਨ ਦੇ ਵੀਡੀਓ ਦੇਖੇ ਜਾ ਸਕਦੇ ਹਨ।
ਇਸ ਵੀਡੀਓ ਦੇ ਅਰੰਭ ਵਿੱਚ ਲਿਖਿਆ ਹੈ – ‘ਸੱਤਿਆਗ੍ਰਹਿ ਉਦੋਂ ਅਤੇ ਹੁਣ’. ਬਾਪੂ ਨੇ ਝੂਠ ਅਤੇ ਅਨਿਆਂ ਦੇ ਵਿਰੁੱਧ ਸੱਤਿਆਗ੍ਰਹਿ ਕੀਤਾ, ਅੱਜ ਅੰਨਾਦਾਤਾ ਸੱਤਿਆਗ੍ਰਹਿ ਕਰ ਰਿਹਾ ਹੈ। ਵੀਡੀਓ ਵਿੱਚ ਫਿਰ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਫੁਟੇਜ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਲਿਖਿਆ ਹੈ – ਇੱਥੇ ਹਰ ਦਿਲ ਵਿੱਚ ਬਾਪੂ ਹੈ, ਅਤੇ ਤੁਸੀਂ ਕਿੰਨੇ ਗੋਡਸੇ ਲਿਆਉਗੇ? ਤੁਹਾਡੇ ਜ਼ੁਲਮ ਤੋਂ ਨਹੀਂ ਡਰਦੇ, ਤੁਹਾਡੀ ਬੇਇਨਸਾਫ਼ੀ ਅੱਗੇ ਨਹੀਂ ਝੁਕਦੇ, ਅਸੀਂ ਭਾਰਤ ਦੇ ਲੋਕ ਹਾਂ, ਸੱਚ ਦੇ ਮਾਰਗ ‘ਤੇ ਨਹੀਂ ਰੁਕਦੇ।
ਇਹ ਵੀ ਪੜ੍ਹੋ : Breaking : ਕਿਸਾਨਾਂ ਨੂੰ ਲੈ ਕੇ CM ਚੰਨੀ ਨੇ ਕਰ ਦਿੱਤਾ ਇਹ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਪਿਛਲੇ ਲਗਭਗ 10 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਲਗਾਤਰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਪੱਕਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਮਸਲੇ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ 12 ਦੌਰ ਦੀ ਗੱਲਬਾਤ ਵੀ ਹੋਈ ਸੀ, ਪਰ ਕੋਈ ਹੱਲ ਨਹੀਂ ਨਿਕਲਿਆ।