rahul gandhi congress protest delhi: ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਅੱਜ ਇੱਕ ਵਾਰ ਫਿਰ ਦੇਸ਼ ਵਿਆਪੀ ਪ੍ਰਦਰਸ਼ਨ ਕਰ ਰਹੀ ਹੈ।ਕਾਂਗਰਸ ਵਲੋਂ ਕਿਸਾਨ ਅਧਿਕਾਰ ਦਿਵਸ ਮਨਾਇਆ ਜਾ ਰਿਹਾ, ਜਿਸ ਦੇ ਤਹਿਤ ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਕੇਂਦਰ ਸਰਕਾਰ ਦੇ ਵਿਰੁੱਧ ਮਾਹੌਲ਼ ਬਣਾਇਆ ਜਾ ਰਿਹਾ ਹੈ।ਦਿੱਲੀ ‘ਚ ਕਾਂਗਰਸ ਰਾਜਭਵਨ ਦਾ ਘੇਰਾਵ ਕਰ ਰਹੀ ਹੈ, ਦੂਜੇ ਪਾਸੇ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਚੋਪੜਾ ਕਰ ਰਹੇ ਹਨ।ਦਿੱਲੀ ‘ਚ ਰਾਜਭਵਨ ਨੂੰ ਘੇਰਨ ਲਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ‘ਚ ਕਾਂਗਰਸ ਵਰਕਰਾਂ ਦਾ ਹੁਜ਼ੂਮ ਰਵਾਨਾ ਹੋ ਗਿਆ ਹੈ।ਪੁਲਸ ਨੇ ਰਾਜਭਵਨ ਤੋਂ ਪਹਿਲਾਂ ਬੈਰੀਕੇਡਸ ਲਗਾਏ ਹਨ, ਤਾਂ ਕਿ ਕਾਂਗਰਸੀਆਂ ਨੂੰ ਰੋਕਿਆ ਜਾ ਸਕੇ।
ਲਖਨਊ ‘ਚ ਰਾਜਭਵਨ ਦਾ ਘਿਰਾਓ ਕਰਨ ਜਾ ਰਹੇ ਕਾਂਗਰਸ ਵਰਕਰਾਂ ਨੂੰ ਪੁਲਸ ਨੇ ਰੋਕ ਲਿਆ ਹੈ।ਪੁਲਸ ਨਾਲ ਹੱਥੋਪਾਈ ਹੋਈ।ਪੁਲਸ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਸਮੇਤ ਕਈ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ‘ਚ ਕਾਂਗਰਸ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਰਾਜਭਵਨ ਦਾ ਘਿਰਾਓ ਕਰਨ ਦੀ ਤਿਆਰੀ ਹੈ।ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਵੀ ਦਿੱਲੀ ਦੇ ਇਸ ਪ੍ਰਦਰਸ਼ਨ ‘ਚ ਸ਼ਾਮਲ ਹੋਈ ਹੈ।ਹੁਣ ਤੋਂ ਕੁਝ ਦੇਰ ‘ਚ ਰਾਹੁਲ ਗਾਂਧੀ ਵੀ ਇੱਥੇ ਪਹੁੰਚਣ ਵਾਲੇ ਹਨ।