ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਰਾਸ਼ਟਰੀ ਸੰਪਤੀ ਵੇਚਣ ਦਾ ਦੋਸ਼ ਲਗਾਉਂਦੇ ਹੋਏ ਵੀਰਵਾਰ ਨੂੰ ਫਿਰ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿੱਚ ਕੋਵਿਡ ਦੀ ਸਥਿਤੀ “ਚਿੰਤਾਜਨਕ” ਹੋ ਰਹੀ ਹੈ ਅਤੇ ਟੀਕਾਕਰਣ ਦੀ ਗਤੀ ਹੌਲੀ ਹੈ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਘੋਸ਼ਣਾ ਵਿੱਚ ਰੁੱਝੇ ਹੋਏ ਹਨ।
ਉਨ੍ਹਾਂ ਨੇ ਟਵੀਟ ਕੀਤਾ, “ਕੋਵਿਡ ਦੀ ਵੱਧ ਰਹੀ ਗਿਣਤੀ ਚਿੰਤਾਜਨਕ ਹੈ। ਅਗਲੀ ਲਹਿਰ ਵਿੱਚ ਭਿਆਨਕ ਨਤੀਜਿਆਂ ਤੋਂ ਬੱਚਣ ਲਈ ਟੀਕਾਕਰਨ ਦੀ ਗਤੀ ਵਧਾਉਣੀ ਚਾਹੀਦੀ ਹੈ। ਕਿਰਪਾ ਕਰਕੇ ਆਪਣਾ ਖਿਆਲ ਖੁਦ ਰੱਖੋ ਕਿਉਂਕਿ ਭਾਰਤ ਸਰਕਾਰ ਵਿਕਰੀ ਵਿੱਚ ਰੁੱਝੀ ਹੋਈ ਹੈ।”
ਇਹ ਵੀ ਪੜ੍ਹੋ : ਜ਼ਮੀਨ ਵੇਚ ਪਤਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ 39 ਲੱਖ ਤਾਂ ਅਕਾਊਂਟ ‘ਚ 11 ਰੁਪਏ ਛੱਡ ਗੁਆਂਢੀ ਨਾਲ ਹੋਈ ਫਰਾਰ 2 ਬੱਚਿਆਂ ਦੀ ਮਾਂ
ਰਾਹੁਲ ਗਾਂਧੀ ਮਹਾਂਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਕਈ ਪਹਿਲੂਆਂ ਦੀ ਆਲੋਚਨਾ ਕਰ ਰਹੇ ਹਨ, ਜਿਸ ਵਿੱਚ ਟੀਕੇ ਦੀ ਖੁਰਾਕ ਦੀ ਘਾਟ ਕਾਰਨ ਪ੍ਰਭਾਵਿਤ ਰਾਸ਼ਟਰੀ ਟੀਕਾਕਰਨ ਮੁਹਿੰਮ, ਵੈਕਸੀਨ ਦੀ ਕੀਮਤ ਅਤੇ ਕੋਵਿਡ -19 ਦਾ ਅਰਥਵਿਵਸਥਾ ‘ਤੇ ਪ੍ਰਭਾਵ, ਖਾਸ ਕਰਕੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ‘ਤੇ ਪਏ ਪ੍ਰਭਾਵ ਵਰਗੇ ਸਵਾਲ ਸ਼ਾਮਿਲ ਹਨ।ਇੱਕ ਦਿਨ ਪਹਿਲਾਂ ਵੀ, ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ, “ਪਹਿਲਾਂ ਈਮਾਨ ਵੇਚਿਆ ਗਿਆ ਸੀ ਅਤੇ ਹੁਣ … #IndiaOnSale”
ਇਹ ਵੀ ਦੇਖੋ : ‘ਆਪ’ ‘ਚ ਸ਼ਾਮਿਲ ਹੋਣ ਤੋਂ ਪਹਿਲਾ ਸੇਵਾ ਸਿੰਘ ਸੇਖ਼ਵਾਂ ਦੇ ਬੇਟੇ ਦਾ ਵੱਡਾ ਬਿਆਨ Daily Post ਨਾਲ ਖ਼ਾਸ ਮੁਲਾਕਾਤ ਦੇਖੋ…