Rahul gandhi five questions : ਇੱਕ ਪਾਸੇ, ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਸਥਿਤੀ ਬਹੁਤ ਹੀ ਭਿਆਨਕ ਹੈ, ਦੂਜੇ ਪਾਸੇ, ਕਈ ਦੇਸ਼ਾਂ ਤੋਂ ਨਿਰੰਤਰ ਸਹਾਇਤਾ ਮਿਲ ਰਹੀ ਹੈ ਅਤੇ ਮੈਡੀਕਲ ਵਸਤੂਆਂ ਅਤੇ ਕੋਰੋਨਾ ਦੇ ਸੰਕਟ ਦੌਰਾਨ ਅਤਿ ਲੋੜੋਂਦੀਆਂ ਚੀਜ਼ਾਂ ਭੇਜੀਆਂ ਜਾ ਰਹੀਆਂ ਹਨ। ਹਾਲਾਂਕਿ, ਇਸ ਸੰਬੰਧ ਵਿੱਚ ਰਾਜਨੀਤੀ ਵੀ ਹੋ ਰਹੀ ਪ੍ਰਤੀਤ ਹੁੰਦੀ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੋਂ ਵਿਦੇਸ਼ਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਸਹਾਇਤਾ ਬਾਰੇ ਪੁੱਛਿਆ ਅਤੇ ਕਿਹਾ ਕਿ ਇਸਦਾ ਫਾਇਦਾ ਕੌਣ ਚੱਕ ਰਿਹਾ ਹੈ? ਸਾਬਕਾ ਕਾਂਗਰਸ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਪੰਜ ਸਵਾਲ ਪੁੱਛੇ ਹਨ।
ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਟਵੀਟ ਕਰਦਿਆਂ ਇਹ ਪੰਜ ਸਵਾਲ ਪੁੱਛੇ ਅਤੇ ਕਿਹਾ- 1-ਵਿਦੇਸ਼ੀ ਕੋਵਿਡ ਸਹਾਇਤਾ ਦੇ ਬਾਰੇ ਸਵਾਲ- ਭਾਰਤ ਨੂੰ ਕਿੰਨੀ ਵਿਦੇਸ਼ੀ ਮਦਦ ਮਿਲੀ ਹੈ? 2-ਉਹ ਕਿੱਥੇ ਹੈ ? 3-ਇਸ ਤੋਂ ਕੌਣ ਲਾਭ ਲੈ ਰਿਹਾ ਹੈ? 4-ਰਾਜਾਂ ਵਿੱਚ ਇਸ ਨੂੰ ਕਿਵੇਂ ਵੰਡਿਆ ਗਿਆ ? 5-ਪਾਰਦਰਸ਼ਤਾ ਕਿਉਂ ਨਹੀਂ ਹੈ? ਕੋਰੋਨਾ ਦੀ ਤਬਾਹੀ ਦੇ ਵਿਚਕਾਰ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟੀਕਾਕਰਨ, ਆਕਸੀਜਨ ਦੀ ਘਾਟ ਅਤੇ ਲੋਕਾਂ ਦੀ ਵਿਗੜ ਰਹੀ ਆਰਥਿਕ ਸਥਿਤੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰਦੇ ਰਹੇ ਹਨ। ਬੀਤੇ ਦਿਨ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਸੀ ਕੇ, “ਸੈਂਟਰਲ ਵਿਸਟਾ ਲਈ 13450 ਕਰੋੜ ਰੁਪਏ। ਜਾਂ 45 ਕਰੋੜ ਭਾਰਤੀਆਂ ਦਾ ਮੁਕੰਮਲ ਟੀਕਾਕਰਣ, ਜਾਂ ਇੱਕ ਕਰੋੜ ਆਕਸੀਜਨ ਸਿਲੰਡਰ ਜਾਂ ਦੋ ਕਰੋੜ ਪਰਿਵਾਰਾਂ ਨੂੰ NYAY ਅਧੀਨ 6000 ਰੁਪਏ। ਪਰ ਪ੍ਰਧਾਨ ਮੰਤਰੀ ਦੀ ਹਉਮੈ ਲੋਕਾਂ ਦੇ ਜੀਵਨ ਨਾਲੋਂ ਵੱਡੀ ਹੈ।”