ਦੇਸ਼ ਵਿੱਚ ਇਸ ਸਮੇਂ ਚੋਣਾਂ ਦਾ ਮਾਹੌਲ ਬਹੁਤ ਗਰਮ ਹੈ । ਅਜਿਹੇ ਵਿੱਚ ਹਰ ਸਿਆਸੀ ਪਾਰਟੀ ਆਪਣੀ ਜਿੱਤ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ । 2024 ਦੀਆਂ ‘ਸੈਮੀਫਾਈਨਲ’ ਮੰਨੀਆਂ ਜਾਂਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 2022 ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਹਨ ਅਤੇ ਅਜਿਹੇ ਸਮੇਂ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਵਿਦੇਸ਼ ਚਲੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਚੋਣਾਂ ਅਤੇ ਕੋਰੋਨਾ ਵਿਚਾਲੇ ਛੁੱਟੀਆਂ ਮਨਾਉਣ ਲਈ ਇਟਲੀ ਲਈ ਰਵਾਨਾ ਹੋ ਗਏ ਹਨ । ਰਾਹੁਲ ਨੇ ਵੀਰਵਾਰ ਤੜਕੇ 4 ਵਜੇ ਕਤਰ ਏਅਰਵੇਜ਼ ਦੀ ਫਲਾਈਟ ਫੜੀ ਤੇ ਰਵਾਨਾ ਹੋ ਗਏ । ਉਨ੍ਹਾਂ ਦੀ ਇਹ ਫਲਾਈਟ ਦੋਹਾ ਦੇ ਰਸਤੇ ਇਟਲੀ ਪਹੁੰਚੀ ਹੈ। ਜਾਣਕਾਰੀ ਮੁਤਾਬਕ ਰਾਹੁਲ ਹੁਣ ਕੁਝ ਦਿਨਾਂ ਲਈ ਬਾਹਰ ਹੀ ਰਹਿਣਗੇ।
ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਨੂੰ ਲੈ ਕੇ ਬਿਆਨ ਦਿੱਤਾ ਹੈ। ਸੁਰਜੇਵਾਲਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨਿੱਜੀ ਦੌਰੇ ‘ਤੇ ਵਿਦੇਸ਼ ਗਏ ਹਨ। ਭਾਜਪਾ ਨੂੰ ਬੇਲੋੜੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਰਾਹੁਲ ਗਾਂਧੀ ਨੂੰ ਟਵਿਟਰ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ ।
ਇਹ ਵੀ ਪੜ੍ਹੋ: Breaking: ਪੰਜਾਬ ‘ਚ ਓਮੀਕਰੋਨ ਨੇ ਦਿੱਤੀ ਦਸਤਕ, ਨਵਾਂ ਸ਼ਹਿਰ ‘ਚ ਆਇਆ ਪਹਿਲਾ ਮਾਮਲਾ
ਕਾਂਗਰਸ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ 3 ਜਨਵਰੀ ਨੂੰ ਪੰਜਾਬ ਦੇ ਮੋਗਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਿਤ ਕਰਨ ਵਾਲੇ ਹਨ ਅਤੇ ਉਸ ਤੋਂ ਪਹਿਲਾਂ ਹੀ ਵਾਪਸ ਪਰਤ ਆਉਣਗੇ। ਦੱਸ ਦੇਈਏ ਕਿ ਪੰਜ ਰਾਜਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਜਨਵਰੀ ਦੇ ਅੱਧ ਵਿੱਚ ਹੋਣ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ ਦੀਵਾਲੀ ਤੋਂ ਪਹਿਲਾਂ ਰਾਹੁਲ ਗਾਂਧੀ ਲੰਡਨ ਵਿੱਚ ਛੁੱਟੀਆਂ ਮਨਾਉਣ ਯੂਨਾਈਟਿਡ ਕਿੰਗਡਮ ਗਏ ਸਨ । ਦਸੰਬਰ 2020 ਵਿੱਚ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ-ਕਿਸਾਨ ਟਕਰਾਅ ਦੇ ਵਿਚਾਲੇ ਰਵਾਨਾ ਹੋ ਗਏ ਸਨ । ਵਿਵਾਦ ਵਧਦਾ ਦੇਖ ਕੇ ਕਾਂਗਰਸ ਨੇ ਰਾਹੁਲ ਦੀ ਗੈਰ-ਹਾਜ਼ਰੀ ‘ਤੇ ਬਿਆਨ ਜਾਰੀ ਕਰ ਕੇ ਸਪੱਸ਼ਟ ਕੀਤਾ ਸੀ ਕਿ ਉਹ ਕੁਝ ਦਿਨਾਂ ਲਈ ‘ਸ਼ਾਟ ਪਰਸਨਲ ਟ੍ਰਿਪ’ ‘ਤੇ ਵਿਦੇਸ਼ ਗਏ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: