Rahul gandhi on 24 patients die : ਕਾਂਗਰਸ ਨੇ ਕਰਨਾਟਕ ਦੇ ਚਮਰਾਜਨਗਰ ਜ਼ਿਲ੍ਹਾ ਹਸਪਤਾਲ ਵਿਖੇ ਮੈਡੀਕਲ ਆਕਸੀਜਨ ਦੀ ਕਥਿਤ ਕਮੀ ਕਾਰਨ 24 ਲੋਕਾਂ ਦੀ ਮੌਤ ਲਈ ਰਾਜ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਰਾਜ ਦੇ ਸਿਹਤ ਮੰਤਰੀ ਕੇ. ਸੁਧਾਕਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, “ਇਹ ਮੌਤ ਹਨ ਜਾਂ ਕਤਲ ? ਇਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਸਿਸਟਮ ਦੇ ਜਾਗਣ ਤੋਂ ਪਹਿਲਾਂ ਲੋਕਾਂ ਨੂੰ ਹੋਰ ਕਿੰਨੇ ਦੁੱਖ ਝੱਲਣੇ ਪੈਣਗੇ?” ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਹੌਲੀ ਰਫਤਾਰ ਲਈ ਵੀ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਸਰਕਾਰ ਦੇ ਨੀਤੀਗਤ ਅਧਰੰਗ ਕਾਰਨ ਵਾਇਰਸ ਖ਼ਿਲਾਫ਼ ਲੜਾਈ ਨਹੀਂ ਜਿੱਤੀ ਜਾ ਸਕਦੀ।
ਕਰਨਾਟਕ ਦੇ ਚਾਮਰਾਜਨਗਰ ਵਿੱਚ ਹੁਣ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੱਲ੍ਹ ਅੱਧੀ ਰਾਤ ਦਾ ਹੈ। ਹਾਦਸੇ ਤੋਂ ਬਾਅਦ ਢਾਈ ਸੌ ਆਕਸੀਜਨ ਸਿਲੰਡਰ ਮੈਸੂਰ ਤੋਂ ਚਾਮਰਾਜਨਗਰ ਭੇਜ ਦਿੱਤੇ ਗਏ ਹਨ। ਦਰਅਸਲ, ਚਾਮਰਾਜਨਗਰ ਹਸਪਤਾਲ ਨੂੰ ਬੇਲਾਰੀ ਤੋਂ ਆਕਸੀਜਨ ਮਿਲਣੀ ਸੀ, ਪਰ ਆਕਸੀਜਨ ਮਿਲਣ ਵਿੱਚ ਦੇਰੀ ਹੋਈ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਆਪਣੀ ਜਾਨ ਗੁਆਉਣ ਵਾਲੇ ਜ਼ਿਆਦਾਤਰ ਮਰੀਜ਼ ਵੈਂਟੀਲੇਟਰਾਂ ‘ਤੇ ਸਨ। ਆਕਸੀਜਨ ਦੀ ਸਪਲਾਈ ਖ਼ਤਮ ਹੋਣ ਤੋਂ ਬਾਅਦ, ਉਨ੍ਹਾਂ ਨੇ ਤੜਫ਼ਣਾ ਸ਼ੁਰੂ ਕਰ ਦਿੱਤਾ ਅਤੇ ਜਿਸ ਤੋਂ ਕੁੱਝ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ।