Rahul Gandhi on covid surge: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਪਿੰਡਾਂ ਵਿੱਚ ਫੈਲਣ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸ਼ਹਿਰ ਹੀ ਨਹੀਂ ਬਲਕਿ ਪਿੰਡ ਵੀ ਹੁਣ ਰੱਬ ਆਸਰੇ ਛੱਡ ਦਿੱਤੇ ਗਏ ਹਨ।
ਦਰਅਸਲ, ਟਵੀਟ ਕਰਦਿਆਂ ਕਾਂਗਰਸੀ ਨੇਤਾ ਨੇ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਕੋਰੋਨਾ ਦੇ ਵੱਧਦੇ ਕਹਿਰ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ, “ਸ਼ਹਿਰਾਂ ਦੇ ਬਾਅਦ ਪਿੰਡ ਵੀ “ਰੱਬ ‘ਤੇ ਨਿਰਭਰ” ਹੋ ਗਏ ਹਨ। ਰਾਹੁਲ ਗਾਂਧੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਤਰੀਕਿਆਂ ਲਈ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਮਈ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਦੇ ਸੰਕਟ ਦੇ ਸਬੰਧ ਵਿੱਚ ਇੱਕ ਪੱਤਰ ਲਿਖਿਆ ਸੀ । ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਵਾਇਰਸ ਦੇ ਸਾਰੇ ਨਵੇਂ ਮਿਊਟੇਸ਼ਨ ਵਿਰੁੱਧ ਵੈਕਸੀਨ ਦੀ ਪ੍ਰਭਾਵਸ਼ੀਲਤਾ ਦਾ ਜਾਇਜ਼ਾ ਲੈਣ ਅਤੇ ਜਲਦੀ ਤੋਂ ਜਲਦੀ ਸਮੁੱਚੇ ਦੇਸ਼ ਵਾਸੀਆਂ ਦਾ ਟੀਕਾਕਰਨ ਦਾ ਸੁਝਾਅ ਦਿੱਤਾ ਸੀ । ਰਾਹੁਲ ਨੇ ਕੋਰੋਨਾ ਨੂੰ ਦੂਰ ਕਰਨ ਲਈ ਚਾਰ ਸੁਝਾਅ ਵੀ ਪੇਸ਼ ਕੀਤੇ ਸਨ ।
ਇਹ ਵੀ ਦੇਖੋ: Oxygen ਦੀ ਕਿੱਲਤ ਨਾਲ ਜੂਝਣ ਵਾਲੇ ਬੱਸ ਇਹ ਨੰਬਰ ਲਾਉਣ, ਫਰੀ ਆਕਸੀਜਨ ਆਟੋ ਐਂਬੁਲੈਂਸ ਦੀ ਸ਼ੁਰੂਆਤ