Rahul gandhi on fire : ਕੋਰੋਨਾ ਕਾਲ ਦੌਰਾਨ ਇੱਕ ਪਾਸੇ ਜਿੱਥੇ ਦੇਸ਼ ਭਰ ਦੇ ਲੋਕ ਇਸ ਤਬਾਹੀ ਨਾਲ ਨਜਿੱਠਣ ਲਈ ਲੜਾਈ ਲੜ ਰਹੇ ਹਨ, ਦੂਜੇ ਪਾਸੇ ਆਏ ਦਿਨ ਅੱਗ ਲੱਗਣ ਕਾਰਨ ਕਈ ਹਾਦਸੇ ਵੀ ਵਾਪਰ ਰਹੇ ਹਨ। ਹੁਣ ਮਹਾਰਾਸ਼ਟਰ ਦੇ ਮੁੰਬਈ ਨਾਲ ਲੱਗਦੇ ਵਿਰਾਰ ਖੇਤਰ ਵਿੱਚ ਵਿਜੇ ਵੱਲਭ ਕੋਵਿਡ ਕੇਅਰ ਸੈਂਟਰ ਵਿੱਚ ਅੱਗ ਲੱਗੀ ਹੈ, ਜਿਸ ਵਿੱਚ 13 ਮਰੀਜ਼ਾਂ ਦੀ ਮੌਤ ਹੋ ਗਈ ਹੈ। ਰਾਹੁਲ ਗਾਂਧੀ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਰਾਹੁਲ ਗਾਂਧੀ ਨੇ ਟੈਲੀਗ੍ਰਾਮ ਪਲੇਟਫਾਰਮ ‘ਤੇ ਕਿਹਾ, “ਵਿਰਾਰ ਦੇ ਵਿਜੇ ਵੱਲਭ ਕੋਵਿਡ ਸੈਂਟਰ ਵਿੱਚ ਅੱਗ ਲੱਗਣ ਕਾਰਨ ਮਰੀਜ਼ਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪੀੜਤ ਪਰਿਵਾਰਾਂ ਨਾਲ ਮੈ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਮੈਂ ਰਾਜ ਸਰਕਾਰ ਅਤੇ ਕਾਂਗਰਸੀ ਵਰਕਰਾਂ ਨੂੰ ਸਾਰੀ ਲੋੜੀਂਦੀ ਸਹਾਇਤਾ ਦੇਣ ਦੀ ਅਪੀਲ ਕਰਦਾ ਹਾਂ।”
ਜਾਣਕਾਰੀ ਅਨੁਸਾਰ ਵਿਰਾਰ ਵਿੱਚ ਸਥਿਤ ਵਿਜੇ ਵੱਲਭ ਕੋਵਿਡ ਹਸਪਤਾਲ ਵਿੱਚ ਅੱਗ ਲੱਗਣ ਕਾਰਨ 13 ਮਰੀਜ਼ਾਂ ਦੀ ਮੌਤ ਹੋ ਗਈ ਹੈ। 17 ਕੋਵਿਡ ਮਰੀਜ਼ਾਂ ਦਾ ਇੱਥੇ ਇਲਾਜ ਚੱਲ ਰਿਹਾ ਸੀ।ਜਖਮੀ ਮਰੀਜ਼ਾਂ ਨੂੰ ਨਜ਼ਦੀਕ ਦੇ ਦੂਜੇ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਹੈ।ਇਹ ਅੱਗ ਚਾਰ ਮੰਜ਼ਿਲਾ ਹਸਪਤਾਲ ਦੀ ਦੂਜੀ ਮੰਜ਼ਿਲ ‘ਤੇ ਲੱਗੀ।ਫਾਇਰ ਬ੍ਰਿਗੇਡ ਦੀ 10 ਗੱਡੀਆਂ ਨੇ ਮੌਕੇ ‘ਤੇ ਪਹੁੰਚਕੇ ਅੱਗ ‘ਤੇ ਕਾਬੂ ਪਾ ਲਿਆ ਹੈ।ਆਖਿਰ ਹਾਦਸੇ ਦੀ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਸ਼ਾਟ ਸ਼ਰਕਟ ਕਾਰਨ ਹੋਇਆ ਹੈ।
ਇਹ ਵੀ ਦੇਖੋ : ਫੜੇ ਗਏ ਕੋਰੋਨਾ ਦੀ ਵੈਕਸਿਨ ਚੋਰੀ ਕਰਨ ਵਾਲੇ ਚੋਰ, ਮੁਆਫੀਨਾਮੇ ਦਾ ਅੰਦਾਜ਼ ਸੁਣ ਕੇ ਹੈਰਾਨ ਰਹਿ ਜਾਓਗੇ