Rahul gandhi on india china : ਭਾਰਤ-ਚੀਨ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀਆਂ ਹਨ। ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਕਰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਰਪੋਕ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਪਵਿੱਤਰ ਧਰਤੀ ਨੂੰ ਚੀਨ ਦੇ ਹਵਾਲੇ ਕਰ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਨੇ ਸਵਾਲ ਕੀਤਾ ਕਿ ਸਾਡੀ ਜਗ੍ਹਾ ਜੋ ਪਹਿਲਾਂ ਫਿੰਗਰ 4 ‘ਤੇ ਸੀ, ਪਰ ਸਰਕਾਰ ਹੁਣ ਫਿੰਗਰ 3 ‘ਤੇ ਕਿਉਂ ਸਹਿਮਤ ਹੋਈ ਹੈ। ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਭਾਰਤੀ ਜ਼ਮੀਨ ਨੂੰ ਚੀਨ ਦੇ ਹਵਾਲੇ ਕਿਉਂ ਕੀਤਾ। ਰਾਹੁਲ ਗਾਂਧੀ ਨੇ ਦੇਪਸਾਂਗ ਮੁੱਦੇ ‘ਤੇ ਇਹ ਵੀ ਕਿਹਾ ਕਿ ਚੀਨੀ ਫੌਜ ਉੱਥੋਂ ਕਿਉਂ ਪਿੱਛੇ ਨਹੀਂ ਹਟ ਰਹੀ। ਇਹ ਸਪੱਸ਼ਟ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਭਾਰਤ ਦੀ ਪਵਿੱਤਰ ਧਰਤੀ ਚੀਨ ਨੂੰ ਸੌਂਪ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਅੱਗੇ ਮੱਥਾ ਟੇਕ ਚੁੱਕੇ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪੈਨਗੋਂਗ, ਦੇਪਸਾਂਗ ਵਿੱਚ ਚੀਨੀ ਫੌਜ ਮੌਜੂਦ ਸੀ। ਸਾਡੀ ਫੌਜ ਨੇ ਜੋਖਮ ਲਿਆ ਅਤੇ ਚੀਨ ਦਾ ਸਾਹਮਣਾ ਕੀਤਾ। ਪਰ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਸਾਡੀ ਜ਼ਮੀਨ ਚੀਨ ਨੂੰ ਸੌਂਪ ਦਿੱਤੀ, ਇਹ ਹੋਰ ਕੁੱਝ ਨਹੀਂ ਬਲਕਿ ਇਹ ਦਰਸਾਉਂਦਾ ਹੈ ਕਿ ਨਰਿੰਦਰ ਮੋਦੀ ਡਰਪੋਕ ਹਨ ਅਤੇ ਦੇਸ਼ ਦੀ ਫ਼ੌਜ ਨੂੰ ਧੋਖਾ ਦੇ ਰਹੇ ਹਨ। ਰਾਹੁਲ ਨੇ ਕਿਹਾ ਕਿ ਸਿਰਫ ਰੱਖਿਆ ਮੰਤਰੀ ਤੋਂ ਬਿਆਨ ਕਿਉਂ ਦਵਾਇਆ ਜਾ ਰਿਹਾ ਹੈ, ਖੁਦ ਪ੍ਰਧਾਨ ਮੰਤਰੀ ਮੋਦੀ ਆ ਕੇ ਸੱਚ ਬੋਲਣ।
ਇਹ ਵੀ ਦੇਖੋ : ਦੇਸ਼ ਭਰ ‘ਚ ਡੋਲ ਰਿਹਾ ਮੋਦੀ ਦਾ ਤਖ਼ਤ, ਮਹਾਂ ਪੰਚਾਇਤਾਂ ‘ਚ ਹੋ ਰਿਹਾ ਇੱਕਠ ਭਰ ਰਿਹਾ ਗਵਾਹੀ