ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ‘ਤੇ ਤਸ਼ਦੱਦ ਤੋਂ ਬਾਅਦ ਸਿਆਸਤ ਬਹੁਤ ਜ਼ਿਆਦਾ ਗਰਮਾ ਗਈ ਹੈ। ਇਸੇ ਵਿਚਾਲੇ ਬੀਤੇ ਦਿਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਜਿਸ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਗਿਆ ਹੈ।
ਦਰਅਸਲ, ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਨੂੰ ਲੈ ਕੇ ਇੱਕ ਟਵੀਟ ਰਾਹੀਂ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਜਿਸ ਨੂੰ ਹਿਰਾਸਤ ਵਿੱਚ ਰੱਖਿਆ ਹੈ, ਉਹ ਡਰਦੀ ਨਹੀਂ ਹੈ। ਉਹ ਇੱਕ ਸੱਚੀ ਕਾਂਗਰਸੀ ਹੈ, ਹਾਰ ਨਹੀਂ ਮੰਨੇਗੀ ! ਸੱਤਿਆਗ੍ਰਹਿ ਰੁਕੇਗਾ ਨਹੀਂ।”
ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਲਖੀਮਪੁਰ ਖੀਰੀ ਦੀ ਘਟਨਾ ਦੀ ਵੀਡੀਓ ਵੀ ਸਾਂਝੇ ਕਰਦੇ ਹੋਏ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਜੇਕਰ ਕਿਸੇ ਮੰਤਰੀ ਦਾ ਪੁੱਟ ਆਪਣੀ ਗੱਡੀ ਦੇ ਹੇਠਾਂ ਸੱਤਿਆਗ੍ਰਿਹੀ ਕਿਸਾਨਾਂ ਨੂੰ ਦਰੜ ਦੇਵੇ, ਤਾਂ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਉਸਨੂੰ ਹਿਰਾਸਤ ਵਿੱਚ ਨਾ ਲਿਆ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ।
ਇਹ ਵੀ ਪੜ੍ਹੋ: ਵੱਡੀ ਖੁਸ਼ਖਬਰੀ! ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਇਹ ਉਡਾਣ, ਸਿਰਫ 2,500 ਰੁ: ਦੇਣਾ ਪਵੇਗਾ ਕਿਰਾਇਆ
ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਇੱਕ ਮਹਿਲਾ ਨੇਤਾ ਨੂੰ 30 ਘੰਟਿਆਂ ਤੱਕ ਬਿਨ੍ਹਾਂ ਕਿਸੇ FIR ਦੇ ਹਿਰਾਸਤ ਵਿੱਚ ਰੱਖਿਆ ਜਾਵੇ ਤਾਂ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ।
ਜੇਕਰ ਕਤਲ ਹੋਏ ਪੀੜਤਾਂ ਦੇ ਪਰਿਵਾਰ ਨਾਲ ਕਿਸੇ ਨੂੰ ਮੁਲਾਕਾਤ ਨਾ ਕਰਨ ਦਿੱਤਾ ਜਾਵੇ ਤਾਂ ਸੰਵਿਧਾਨ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਹੋਏ ਤਸ਼ਦੱਦ ਦੀ ਇਹ ਵੀਡੀਓ ਕਿਸੇ ਨੂੰ ਦੁਖੀ ਨਹੀਂ ਕਰਦੀ ਤਾਂ ਮਾਨਵਤਾ ਵੀ ਖਤਰੇ ਵਿੱਚ ਹੈ।