Rahul gandhi on unemployment : ਬੇਰੁਜ਼ਗਾਰੀ ਦਾ ਮੁੱਦਾ ਭਾਰਤ ਦੇ ਵਿੱਚ ਵੀ ਇੱਕ ਵੱਡਾ ਮੁੱਦਾ ਹੈ। ਫਰਵਰੀ ‘ਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 6.9 ਪ੍ਰਤੀਸ਼ਤ ਸੀ। ਯਾਨੀ 100 ਵਿੱਚੋਂ 69 ਲੋਕ ਬੇਰੁਜ਼ਗਾਰ ਹਨ। ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਵੱਧ ਰਹੀ ਬੇਰੁਜ਼ਗਾਰੀ ਲਈ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਲਗਾਤਾਰ ਅਜਿਹੇ ਮੁੱਦਿਆਂ ‘ਤੇ ਮੋਦੀ ਸਰਕਾਰ ‘ਤੇ ਹਮਲਾਵਰ ਹਨ।
ਇਸ ਕੜੀ ਵਿੱਚ ਅੱਜ ਫਿਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵੀਰਵਾਰ ਨੂੰ ਰਾਹੁਲ ਗਾਂਧੀ ਨੇ ਫਿਰ ਇੱਕ ਟਵੀਟ ਕਰਦਿਆਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ- “ਬੇਰੁਜ਼ਗਾਰੀ ਦੀ ਮਹਾਂਮਾਰੀ ਕੋਰੋਨਾ ਦੀ ਨਹੀਂ। ਇਹ ਮੋਦੀ ਸਰਕਾਰ ਦੇ ਲੋਕ ਵਿਰੋਧੀ ਪ੍ਰਯੋਗਾਂ ਦਾ ਨਤੀਜਾ ਹੈ। ਰੁਜ਼ਗਾਰ ਅਧਿਕਾਰ ਹੈ, ਜਿਸ ਨੂੰ ਦੇਣ ਵਿੱਚ ਇਹ ਸਰਕਾਰ ਫੇਲ ਰਹੀ ਹੈ!” ਇਸ ਤੋਂ ਕੁੱਝ ਦਿਨ ਪਹਿਲਾ ਵੀ ਰਾਹੁਲ ਗਾਂਧੀ ਨੇ ਇੱਕ ਟਵੀਟ ਕਰਦਿਆਂ ਲਿਖਿਆ ਸੀ ਕੇ, “ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਅਜਿਹਾ ਲਗਦਾ ਹੈ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਸਹੀ ਡਿਗਰੀਆਂ ਹੋਣ ਕਾਰਨ ਸਜ਼ਾ ਦੇ ਰਹੀ ਹੈ, ਖਾਸ ਕਰਕੇ ਓਬੀਸੀ-ਐਸਸੀ-ਐਸਟੀ ਉਮੀਦਵਾਰਾਂ ਨੂੰ।”
ਇਹ ਵੀ ਦੇਖੋ : Haryana ਦੀਆਂ ਔਰਤਾਂ ਨੇ Modi ਤੇ Khattar ਦੀ ਬਣਾਈ ਰੇਲ, “ਰਾਮਦੇਵ ਵਾਂਗੂੰ ਸਲਵਾਰ ਪਾ ਕੇ ਭਜੂੰਗਾ…”