Rahul gandhi said modi system : ਜਿੱਥੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਦੇਸ਼ ਵਿੱਚ ਹਾਹਕਾਰ ਮਚੀ ਹੋਈ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵੀ ਲਗਾਤਾਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਵਾਇਰਸ ਨੂੰ ਲੈ ਕੇ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾਵਰ ਹਨ।
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੇ ਭਵਿੱਖ ਲਈ ਮੌਜੂਦਾ ਮੋਦੀ ‘ਸਿਸਟਮ’ ਨੂੰ ਨੀਂਦ ਤੋਂ ਜਗਾਉਣਾ ਜ਼ਰੂਰੀ ਹੈ। ਰਾਹੁਲ ਨੇ ਟਵੀਟ ਕਰਦਿਆਂ ਲਿਖਿਆ, “ਆਉਣ ਵਾਲੇ ਸਮੇਂ ‘ਚ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣਾ ਹੋਵੇਗਾ। ਬੱਚਿਆਂ ਲਈ ਸਿਹਤ ਸਹੂਲਤਾਂ ਅਤੇ ਟੀਕੇ-ਇਲਾਜ ਪ੍ਰੋਟੋਕੋਲ ਹੁਣ ਤੋਂ ਤਿਆਰ ਹੋਣੇ ਚਾਹੀਦੇ ਹਨ। ਦੇਸ਼ ਦੇ ਭਵਿੱਖ ਲਈ ਮੌਜੂਦਾ ਮੋਦੀ ‘ਸਿਸਟਮ’ ਨੂੰ ਨੀਂਦ ਤੋਂ ਜਗਾਉਣਾ ਜ਼ਰੂਰੀ ਹੈ।”
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕਿਹਾ – PMCares ਦੇ ਵੈਂਟੀਲੇਟਰ ਤੇ PM ‘ਚ ਕਈ ਸਮਾਨਤਾਵਾਂ ਹਨ, ਦੋਵਾਂ ਦਾ ਹੱਦ ਤੋਂ ਜ਼ਿਆਦਾ ਝੂਠਾ ਪ੍ਰਚਾਰ ‘ਤੇ…
ਇਸ ਤੋਂ ਪਹਿਲਾ ਬੀਤੇ ਦਿਨ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਇੱਕ ਪਾਸੇ ਸਰਕਾਰ ਨਾ ਸਿਰਫ ਕੋਵਿਡ ਸੰਕਟ ਦਾ ਪ੍ਰਬੰਧਨ ਕਰਨ ਵਿੱਚ ਅਸਫਲ ਰਹੀ ਬਲਕਿ ਲੋਕਾਂ ਨਾਲ ਖੜ੍ਹੀ ਵੀ ਨਹੀਂ ਹੋ ਸਕੀ। ਦੂਜੇ ਪਾਸੇ ਇੱਥੇ ਬਹੁਤ ਸਾਰੇ ਪਰਉਪਕਾਰੀ ਅਤੇ ਮਜ਼ਬੂਤ ਕਰਨ ਵਾਲੀਆਂ ਵਿਅਕਤੀਗਤ ਕਹਾਣੀਆਂ ਹਨ। ਦੂਜਿਆਂ ਦੀ ਸੇਵਾ ਕਰਨ ਵਾਲੇ ਇੰਨਾ ਨਾਇਕਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ,ਅਤੇ ਦੁਨੀਆ ਇਹ ਦੇਖ ਰਹੀ ਹੈ ਕੇ ਭਾਰਤ ਅਸਲ ਵਿੱਚ ਕਿਸ ਲਈ ਖੜ੍ਹਾ ਹੈ।
ਇਹ ਵੀ ਦੇਖੋ : DC ਦਫ਼ਤਰ ਅੱਗੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਪਰਿਵਾਰ ਦੀ ਹੋਈ ਸੁਣਵਾਈ, SHO ਸਸਪੈਂਡ ਮੁਲਜ਼ਮਾਂ ਤੇ ਪਰਚਾ !