Rahul gandhi says pm modi ego : ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਬੇਲਗਾਮ ਹੁੰਦੀ ਜਾ ਰਹੀ ਹੈ । ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ ਨੂੰ ਪਾਰ ਕਰ ਗਈ। ਭਾਰਤ ਅਜਿਹਾ ਦੂਸਰਾ ਦੇਸ਼ ਹੈ, ਜਿੱਥੇ 2 ਕਰੋੜ ਤੋਂ ਵੱਧ ਲੋਕ ਕੋਰੋਨਾ ਦਾ ਸ਼ਿਕਾਰ ਹੋਏ ਹਨ। ਸੰਕਰਮਣ ਦੀ ਰਫਤਾਰ ਇੰਨੀ ਤੇਜ਼ ਹੈ ਕਿ ਮਹਿਜ਼ 137 ਦਿਨਾਂ ਵਿੱਚ ਮਾਮਲੇ 1 ਕਰੋੜ ਤੋਂ 2 ਕਰੋੜ ਦੇ ਪਾਰ ਪਹੁੰਚ ਗਏ ਹਨ। ਜੇਕਰ ਇੱਥੇ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਵਿੱਚ ਕੋਰੋਨਾ ਦੇ 3 ਲੱਖ 57 ਹਜ਼ਾਰ 229 ਨਵੇਂ ਕੇਸ ਸਾਹਮਣੇ ਆਏ ਹਨ, ਉੱਥੇ ਹੀ 3449 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ 3,20,289 ਲੋਕ ਵੀ ਠੀਕ ਹੋਏ ਹਨ । ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2 ਕਰੋੜ 2 ਲੱਖ 75 ਹਜ਼ਾਰ 543 ਤੱਕ ਪਹੁੰਚ ਗਈ ਹੈ, ਜੋ ਕਿ ਲਾਗ ਦੇ ਕੁੱਲ ਮਾਮਲਿਆਂ ਦਾ 17.13 ਪ੍ਰਤੀਸ਼ਤ ਹੈ । ਦੇਸ਼ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਲੱਖ 22 ਹਜ਼ਾਰ 666 ਹੋ ਗਈ ਹੈ । ਹੁਣ ਤੱਕ 1.62 ਕਰੋੜ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ । ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 34 ਲੱਖ 44 ਹਜ਼ਾਰ 548 ਹੋ ਗਈ ਹੈ।
ਕੋਰੋਨਾ ਦੀ ਤਬਾਹੀ ਦੇ ਵਿਚਕਾਰ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟੀਕਾਕਰਨ, ਆਕਸੀਜਨ ਦੀ ਘਾਟ ਅਤੇ ਲੋਕਾਂ ਦੀ ਵਿਗੜ ਰਹੀ ਆਰਥਿਕ ਸਥਿਤੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰਦੇ ਰਹੇ ਹਨ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, “ਸੈਂਟਰਲ ਵਿਸਟਾ ਲਈ 13450 ਕਰੋੜ ਰੁਪਏ। ਜਾਂ 45 ਕਰੋੜ ਭਾਰਤੀਆਂ ਦਾ ਮੁਕੰਮਲ ਟੀਕਾਕਰਣ, ਜਾਂ ਇੱਕ ਕਰੋੜ ਆਕਸੀਜਨ ਸਿਲੰਡਰ ਜਾਂ ਦੋ ਕਰੋੜ ਪਰਿਵਾਰਾਂ ਨੂੰ NYAY ਅਧੀਨ 6000 ਰੁਪਏ। ਪਰ ਪ੍ਰਧਾਨ ਮੰਤਰੀ ਦੀ ਹਉਮੈ ਲੋਕਾਂ ਦੇ ਜੀਵਨ ਨਾਲੋਂ ਵੱਡੀ ਹੈ।”