Rahul Gandhi slams Pm Modi : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਾਮਿਲਨਾਡੂ ਦੇ ਦੌਰੇ ‘ਤੇ ਹਨ। ਰਾਹੁਲ ਨੇ ਅੱਜ ਕਰੂਰ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਉਦਯੋਗਪਤੀਆਂ ਨੂੰ ਸੌਂਪ ਕੇ ਖਤਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਦੇਖੀਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿੱਛਲੇ 6 ਸਾਲਾਂ ਵਿੱਚ ਕੀ ਕੀਤਾ ਹੈ, ਤਾਂ ਅਸੀਂ ਵੇਖਾਂਗੇ ਕਿ ਦੇਸ਼ ਕਮਜ਼ੋਰ ਹੋਇਆ ਹੈ ਅਤੇ ਵੰਡਿਆ ਗਿਆ ਹੈ। ਅਜਿਹਾ ਭਾਰਤ ਜਿੱਥੇ ਭਾਜਪਾ-ਆਰਐਸਐਸ ਦੀ ਵਿਚਾਰਧਾਰਾ ਦੇਸ਼ ਵਿੱਚ ਨਿਰੰਤਰ ਨਫ਼ਰਤ ਫੈਲਾ ਰਹੀ ਹੈ।
ਰਾਹੁਲ ਗਾਂਧੀ ਨੇ ਅੱਗੇ ਕਿਹਾ, “ਸਾਡੀ ਸਭ ਤੋਂ ਵੱਡੀ ਤਾਕਤ, ਸਾਡੀ ਆਰਥਿਕਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸਾਡੇ ਨੌਜਵਾਨ ਹੁਣ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ ਅਤੇ ਇਹ ਉਨ੍ਹਾਂ ਦਾ ਕਸੂਰ ਨਹੀਂ ਹੈ। ਇਹ ਸਾਡੇ ਪ੍ਰਧਾਨ ਮੰਤਰੀ ਦੁਆਰਾ ਚੁੱਕੇ ਗਏ ਕਦਮਾਂ ਦਾ ਕਸੂਰ ਹੈ। ਇਨ੍ਹਾਂ ਕਦਮਾਂ ਵਿੱਚ ਨੋਟਬੰਦੀ ਅਤੇ ਜੀਐਸਟੀ ਨੂੰ ਗਲਤ ਤਰੀਕੇ ਨਾਲ ਲਾਗੂ ਕਰਨਾ ਸ਼ਾਮਿਲ ਹੈ।” ਉਨ੍ਹਾਂ ਅੱਗੇ ਕਿਹਾ, ‘ਪ੍ਰਧਾਨ ਮੰਤਰੀ ਸਾਡੇ ਕਿਸਾਨਾਂ ‘ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਲਿਆਂਦੇ ਹਨ, ਜੋ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਖਤਮ ਕਰਨ ਜਾ ਰਹੇ ਹਨ ਅਤੇ ਉਹ ਇਸ ਨੂੰ (ਉਦਯੋਗਿਕ ਖੇਤਰ) 2-3 ਉਦਯੋਗਪਤੀਆਂ ਦੇ ਹਵਾਲੇ ਕਰਨ ਜਾ ਰਹੇ ਹਨ। ਕਲਪਨਾ ਕਰੋ ਕਿ ਇਨ੍ਹਾਂ ਕਾਨੂੰਨਾਂ ਵਿੱਚੋਂ ਇੱਕ ਸਾਫ ਤੌਰ ‘ਤੇ ਇਹ ਹੈ ਕਿ ਕਿਸਾਨ ਆਪਣੀ ਰੱਖਿਆ ਲਈ ਅਦਾਲਤ ਵਿੱਚ ਨਹੀਂ ਜਾ ਸਕਦੇ।”
ਇਹ ਵੀ ਦੇਖੋ : ਬਾਬੇ ਦੇ ਲੰਗਰਾਂ ਦੀ ਇੰਨੀ ਵੱਡੀ ਸੇਵਾ ਕੀ ਬਿਹਾਰ ਵਾਲੇ ਵੀ ਸ਼ੁਕਰਾਨਾ ਕਰਦੇ ਨਹੀ ਥੱਕਦੇ