ਕਾਂਗਰਸ ਨੇਤਾ ਰਾਹੁਲ ਗਾਂਧੀ ਇੱਕ ਪਾਸੇ ਜਿੱਥੇ ਆਪਣੇ ਜੰਮੂ-ਕਸ਼ਮੀਰ ਦੌਰੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਉੱਥੇ ਹੀ ਦੂਜੇ ਪਾਸੇ ਇਸ ਦੌਰਾਨ ਉਹ ਟਵਿੱਟਰ ਰਾਹੀਂ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ ।
ਰਾਹੁਲ ਗਾਂਧੀ ਨੇ ਦੇਸ਼ ਵਿੱਚ ਰੁਜ਼ਗਾਰ ਅਤੇ ਵਿਕਾਸ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ‘ਵਿਕਾਸ’ ਅਜਿਹਾ ਹੈ ਕਿ ਇਸ ਨੇ ਐਤਵਾਰ ਅਤੇ ਸੋਮਵਾਰ ਵਿਚਲਾ ਅੰਤਰ ਹੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਨੌਕਰੀ ਨਹੀਂ ਹੈ ਤਾਂ ਐਤਵਾਰ ਕੀ ਅਤੇ ਸੋਮਵਾਰ ਕੀ । ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇੱਕ ਖਬਰ ਦੇ ਹਵਾਲੇ ਨਾਲ ਟਵੀਟ ਕਰਦੇ ਹੋਏ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ: ਗੁਰਦਾਸ ਮਾਨ ਦੀ ਵਿਵਾਦਿਤ ਟਿੱਪਣੀ ਮਾਮਲੇ ‘ਚ ਸੈਸ਼ਨ ਕੋਰਟ ਨੇ ਅਗਾਊਂ ਜ਼ਮਾਨਤ ਕੀਤੀ ਰੱਦ, ਦਿੱਤੀ ਇਹ ਦਲੀਲ
ਦਰਅਸਲ, ਰਾਹੁਲ ਗਾਂਧੀ ਨੇ ਇੱਕ ਖਬਰ ਦਾ ਹਵਾਲਾ ਦੇ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ 4000 ਕੰਪਨੀਆਂ ਬੰਦ ਹੋਣ ਜਾ ਰਹੀਆਂ ਹਨ ।
ਖਬਰਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਤਿੰਨ ਅਮਰੀਕੀ ਆਟੋ ਕੰਪਨੀਆਂ ਨੇ ਭਾਰਤ ਤੋਂ ਆਪਣਾ ਕਾਰੋਬਾਰ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਜਨਰਲ ਮੋਟਰਜ਼ ਅਤੇ ਹਾਰਲੇ ਡੇਵਿਡਸਨ ਵੀ ਭਾਰਤ ਛੱਡ ਚੁੱਕੇ ਹਨ। ਇੱਕ ਵੱਡੇ ਕਨਵੀਨਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਨਾ ਸਿਰਫ ਫੋਰਡ ਬੰਦ ਹੋ ਰਹੀ ਹੈ, ਬਲਕਿ 4,000 ਤੋਂ ਵੱਧ ਛੋਟੀਆਂ ਕੰਪਨੀਆਂ ਵੀ ਬੰਦ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਦਿਆਰਥੀ ਸੰਗਠਨ ਦੇ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦੀ ਭੂਮਿਕਾ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਕਿ ਜਦੋਂ ਪੁਲਵਾਮਾ ਹੁੰਦਾ ਹੈ ਤਾਂ ਮੋਦੀ ਗ੍ਰੇਟ ਹੈ ਤੇ ਜੇਕਰ ਮੁੰਬਈ ‘ਤੇ ਹਮਲਾ ਹੁੰਦਾ ਹੈ ਤਾਂ ਮਨਮੋਹਨ ਸਿੰਘ ਨੇ ਬੇਕਾਰ ਦੱਸ ਦਿੱਤਾ ਜਾਂਦਾ ਹੈ।