rahul gandhi target modi government: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੇਂਦਰ ਦੀ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾਵਰ ਹਨ।ਕੋਰੋਨਾ ਨਾਲ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਉਹ ਸਰਕਾਰ ‘ਤੇ ਜਮ ਕੇ ਨਿਸ਼ਾਨਾ ਵੀ ਸਾਧਦੇ ਰਹੇ ਹਨ ਅਤੇ ਕਈ ਮੌਕਿਆਂ ‘ਤੇ ਕੇਂਦਰ ਦੀ ਰਣਨੀਤੀ ‘ਤੇ ਤੰਜ ਵੀ ਕੱਸਿਆ ਹੈ।ਹੁਣ ਰਾਹੁਲ ਗਾਂਧੀ ਵਲੋਂ ਕੇਂਦਰ ਸਰਕਾਰ ਦੀ ਵੈਕਸੀਨ ਰਣਨੀਤੀ ਦੀ ਤੁਲਨਾ ਨੋਟਬੰਦੀ ਨਾਲ ਕਰ ਦਿੱਤੀ ਹੈ।ਉਨਾਂ੍ਹ ਨੇ ਲੋਕਾਂ ਦੀ ਸਮੱਸਿਆ ਦਾ ਮੁੱਦਾ ਉਠਾਉਂਦੇ ਹੋਏ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਵੈਕਸੀਨ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ ਹੈ।ਆਮ ਜਨਤਾ ਲਾਈਨਾਂ ‘ਚ ਲੱਗੇਗੀ, ਧਨ,ਸਿਹਤ ਅਤੇ ਜਾਨ ਦਾ ਨੁਕਸਾਨ ਝੱਲੇਗੀ ਅਤੇ ਅੰਤ ‘ਚ ਸਿਰਫ ਕੁਝ ਉਦਯੋਗਪਤੀਆਂ ਦਾ ਲਾਭ ਹੋਵੇਗਾ।ਇਸ ਤੋਂ ਪਹਿਲਾਂ ਵੀ ਰਾਹੁਲ ਵਲੋਂ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰਿਆ ਗਿਆ ਹੈ।ਉਨਾਂ੍ਹ ਨੇ ਇਸ ਗੱਲ ‘ਤੇ ਗੁੱਸਾ ਜਾਹਿਰ ਕੀਤਾ ਹੈ ਕਿ ਸਰਕਾਰ ਵਲੋਂ ਵੱਧਦੇ ਕੋਰੋਨਾ ਮਾਮਲਿਆਂ ਦਾ ਦੋਸ਼ ਆਮ ਆਦਮੀ ਦੇ ਸਿਰ ਮੜਿਆ ਜਾ ਰਿਹਾ ਹੈ।
ਉਨਾਂ੍ਹ ਨੇ ਮੰਗ ਕੀਤੀ ਹੈ ਕਿ ਪਲਾਇਨ ਕਰਨ ਨੂੰ ਮਜ਼ਬੂਰ ਹੋ ਰਹੇ ਮਜ਼ਦੂਰਾਂ ਦੇ ਖਾਤੇ ‘ਚ ਸਰਕਾਰ ਪੈਸੇ ਪਾਵੇ।ਟਵੀਟ ‘ਚ ਰਾਹੁਲ ਗਾਂਧੀ ਨੇ ਲਿਖਿਆ ਸੀ, ਪ੍ਰਵਾਸੀ ਇੱਕ ਵਾਰ ਫਿਰ ਪਲਾਇਨ ਕਰ ਰਹੇ ਹਨ।ਅਜਿਹੇ ‘ਚ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਨਾਂ੍ਹ ਦੇ ਬੈਂਕ ਖਾਤਿਆਂ ‘ਚ ਰੁਪਏ ਪਾਵੇ।ਪਰ ਕੋਰੋਨਾ ਫੈਲਾਉਣ ਲਈ ਜਨਤਾ ਨੂੰ ਦੋਸ਼ ਦੇਣ ਵਾਲੀ ਸਰਕਾਰ ਕੀ ਅਜਿਹਾ ਜਨ-ਸਹਾਇਕ ਕਦਮ ਉਠਾਏਗੀ।ਕੇਂਦਰ ਸਰਕਾਰ ਦੀ ਵੈਕਸੀਨ ਰਣਨੀਤੀ ਨੋਟਬੰਦੀ ਤੋਂ ਘੱਟ ਨਹੀਂ-ਆਮ ਜਨਤਾ ਲਾਈਨਾਂ ‘ਚ ਲੱਗੇਗੀ।
Delhi ‘ਚ lockdown ਦਾ ਐਲਾਨ ਹੁੰਦੇ ਹੀ ਰੇਲਵੇ ਸਟੇਸ਼ਨ ਤੇ ਲੱਗੀ ਭੀੜ, ਤੁਰੰਤ ਆਪਣੇ ਘਰ ਪਹੁੰਚਣਾ ਚਾਹੁੰਦੇ ਲੋਕ